ਬਜੁਰਗ ਕਾਂਗਰਸੀ ਆਗੂ ਮੇਹਰ ਸਿੰਘ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਐਸ ਏ ਐਸ ਨਗਰ, 19 ਦਸੰਬਰ (ਸ.ਬ.) ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਗੁਰਚਰਨ ਸਿੰਘ ਭਮਰਾ ਦੇ ਪਿਤਾ ਅਤੇ ਬਜੁਰਗ ਕਾਂਗਰਸੀ ਆਗੂ ਸ੍ਰ. ਮੇਹਰ ਸਿੰਘ, ਜੋ ਕਿ ਬੀਤੀ 12 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11 ਵਿਖੇ ਕੀਤਾ ਗਿਆ| ਇਸ ਮੌਕੇ ਰਾਗੀ ਸਿੰਘਾਂ ਵਲੋਂ ਵੈਰਾਮਈ ਕੀਰਤਨ ਕੀਤਾ ਗਿਆ ਅਤੇ ਸ੍ਰ. ਮਿਹਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ|
ਇਸ ਮੌਕੇ ਸ੍ਰ. ਮੇਹਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂਵੱਖ ਵੱਖ ਬੁਲਾਰਿਆਂ ਨੇ ਉਹਨਾਂ ਵਲੋਂ ਕੀਤੇ ਗਏ ਧਾਰਮਿਕ ਅਤੇ ਸਮਾਜਿਕ ਕੰਮਾਂ ਬਾਰੇ ਜਾਣਕਾਰੀ ਦਿਤੀ| ਬੁਲਾਰਿਆਂ ਨੇ ਕਿਹਾ ਕਿ ਸ੍ਰ. ਮਿਹਰ ਸਿੰਘ ਨੇ ਚੰਡੀਗੜ੍ਹ ਦੇ ਅਹਿਮ ਸਰਕਾਰੀ ਦਫਤਰਾਂ ਦੀ ਉਸਾਰੀ ਕੀਤੀ, ਉੱਥੇ ਸਮਾਜ ਸੇਵਾ ਵਿੱਚ ਉਘਾ ਯੋਗਦਾਨ ਪਾਇਆ| ਉਹ ਸਾਰੀ ਉਮਰ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਰਹੇ|
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਪਵਨ ਕੁਮਾਰ ਬਾਂਸਲ, ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸਵ ਜੈਨ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਮਰਾ, ਸ੍ਰ. ਜਸਵੰਤ ਸਿੰਘ ਭੰਮਰਾ, ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸਂੌਧੀ, ਸ੍ਰ. ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਚਾ ਧੰਨੁ ਸਾਹਿਬ, ਸ੍ਰ. ਬਲਵੀਰ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫੇਜ਼ 11, ਸ੍ਰ. ਅਮਰਜੀਤ ਸਿੰਘ ਜੀਤੀ ਸਿੱਧੂ, ਕਂੌਸਲਰ ਸ੍ਰ. ਕੁਲਜੀਤ ਸਿੰਘ ਬੇਦੀ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਹਰਵਿੰਦਰ ਸਿੰਘ ਬਿਲਾ, ਸ੍ਰ. ਜਸਵੀਰ ਸਿੰਘ, ਸ੍ਰ. ਜੋਗਿੰਦਰ ਸਿੰਘ ਸਲੈਚ, ਸ੍ਰੀਮਤੀ ਉਪਿੰਦਰ ਕੌਰ, ਸ੍ਰ. ਹਰਪਾਲ ਸਿੰਘ ਸੋਢੀ, ਭਮਰਾ ਪਰਿਵਾਰ ਦੇ ਨਜਦੀਕੀ, ਵੱਖ ਵੰਖ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ, ਨਜਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਸ੍ਰ. ਮਿਹਰ ਸਿੰਘ ਭਮਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|

Leave a Reply

Your email address will not be published. Required fields are marked *