ਬਠਿੰਡਾ ਥਰਮਲ ਪਲਾਂਟ ਦੀ ਜਮੀਨ ਵੇਚਣ ਅਤੇ ਕਰਤਾਰਪੁਰ ਵਿਖੇ ਬਿਜਲੀ ਘਰ ਵਿੱਚ ਕਿਸਾਨ ਜੱਥੇਬੰਦੀ ਵਲੋਂ ਹੁੱਲੜਬਾਜੀ ਕਰਨ ਦੇ ਰੋਸ ਵਜੋਂ ਰੈਲੀ ਕੀਤੀ

ਐਸ.ਏ.ਐਸ.ਨਗਰ, 26 ਜੂਨ (ਆਰ.ਪੀ.ਵਾਲੀਆ) ਟੈਕਨੀਕਲ ਸਰਵਿਸਿਜ ਯੂਨੀਅਨ (ਰਜਿ.) ਵਲੋਂ ਮੁਹਾਲੀ ਸਰਕਲ ਕਮੇਟੀ ਦੀ ਅਗਵਾਈ ਹੇਠ ਬਠਿੰਡਾ ਥਰਮਲ ਪਲਾਂਟ ਦੀ ਜਮੀਨ ਵੇਚਣ ਅਤੇ ਕਰਤਾਰਪੁਰ ਵਿਖੇ ਬਿਜਲੀ ਘਰ ਵਿੱਚ ਕਿਸਾਨ                   ਜੱਥੇਬੰਦੀ ਵਲੋਂ ਹੁੱਲੜਬਾਜੀ ਕਰਨ ਅਤੇ ਮੁਲਾਜਮਾਂ ਨਾਲ ਦੁਰਵਿਵਹਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਧਮਕਾਉਣ ਦੇ ਰੋਸ ਵਜੋਂ ਅੱਜ ਸਰਕਲ ਪ੍ਰਧਾਨ ਲੱਖਾ ਸਿੰਘ ਦੀ ਅਗਵਾਈ ਹੇਠ ਰੈਲੀ ਕੀਤੀ ਗਈ|
ਇਸ ਮੌਕੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਬਠਿੰਡਾ ਬਿਜਲੀ ਘਰ ਦੀ ਥਾਂ ਵੇਚਣ ਦੀ ਨਿਖੇਧੀ ਕੀਤੀ ਅਤੇ ਕਰਤਾਰਪੁਰ ਬਿਜਲੀ ਘਰ ਵਿੱਚ ਕਿਸਾਨ ਜੱਥੇਬੰਦੀ ਵਲੋਂ ਬਿਜਲੀ ਮੁਲਾਜਮਾਂ ਨੂੰ ਧਮਕੀਆਂ ਦੇਣ ਅਤੇ ਡੰਡ ਬੈਠਕਾਂ ਕਢਵਾਉਣ ਦੇ ਨਾਲ ਹੁੱਲੜ ਬਾਜੀ ਕਰਨ ਦੀ ਨਿਖੇਧੀ ਕੀਤੀ| ਆਗੂਆਂ ਵਲੋਂ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ| ਇਸਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਲਗਾਤਾਰ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਵੀ ਨਿਖੇਧੀ ਕੀਤੀ ਗਈ| 
ਰੈਲੀ ਦੌਰਾਨ ਗੁਰਬਖਸ਼ ਸਿੰਘ ਸਕੱਤਰ, ਜਤਿੰਦਰ ਸਿੰਘ, ਪਰਮਜੀਤ ਸਿੰਘ, ਜਗਦੀਪ ਸਿੰਘ, ਮਹਾਂਵੀਰ ਸਿੰਘ, ਸਤਵੰਤ ਸਿੰਘ, ਜਨਕ ਰਾਜ, ਬਿਕਰਮ ਸਿੰਘ ਤੋਂ ਇਲਾਵਾ ਸ੍ਰੀ ਰਜਿੰਦਰ ਸਿੰਘ ਸਾਬਕਾ ਸੂਬਾ                  ਆਰਗੇਨਾਈਜਰ ਅਤੇ ਸ੍ਰੀ ਵਿਜੈ ਕੁਮਾਰ ਸਾਬਕਾ ਸਰਕਲ ਸਕੱਤਰ ਹਾਜਿਰ ਸਨ|
ਇਸ ਦੌਰਾਨ ਪੀ. ਐਸ. ਈ. ਬੀ. ਇੰਪਲਾਇਜ ਜੁਆਇਟ ਫੋਰਮ ਵਲੋਂ ਬਠਿੰਡਾ ਥਰਮਲ ਪਲਾਂਟ ਬੰਦ ਕਰਕੇ ਉਸਦੀ 1760 ਏਕੜ ਜਮੀਨ ਵੇਚਣ ਵਿਰੁੱਧ ਵਿੱਤ ਮੰਤਰੀ ਪੰਜਾਬ ਸਰਕਾਰ ਵਿੱਰੁਧ ਜੀਰਕਪੁਰ ਵਿਖੇ ਅਰਥੀ ਫੂਕ ਰੈਲੀ ਕੀਤੀ ਗਈ| ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਮੈਨੇਜਮੇਂਟ ਵਲੋਂ ਜੱਥੇਬੰਦੀਆਂ ਨਾਲ ਸਮਝੌਤਾ ਕੀਤਾ ਗਿਆ ਸੀ ਕਿ ਇਸ ਪਲਾਂਟ ਵਿੱਚ 100 ਐਮ. ਡਬਲਿਊ. ਪਰਾਲੀ ਨਾਲ ਚੱਲਣ ਵਾਲਾ ਥਰਮਲ ਪਲਾਂਟ ਲਗਾਇਆ ਜਾਵੇਗਾ ਪਰਤੂੰ ਹੁਣ ਸਰਕਾਰ ਵਲੋਂ ਇਸ ਪਲਾਂਟ ਦੀ ਜਮੀਨ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਇਹ ਮੁਲਾਜਮ ਮਾਰੂ ਫੈਸਲੇ ਵਾਪਿਸ ਨਾ ਲਏ ਗਏ ਅਤੇ ਜੁਆਇੰਟ ਫੋਰਮ ਨਾਲ ਕੀਤੇ ਸਮਝੌਤੇ ਲਾਗੂ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਜਿਸਦੀ                ਜਿੰਮੇਵਾਰੀ ਪੰਜਾਬ ਸਰਕਾਰ ਅਤੇ              ਮੈਨੇਜਮੇਂਟ ਦੀ ਹੋਵੇਗੀ| ਇਸ ਰੈਲੀ ਵਿੱਚ ਡਵੀਜਨ ਪ੍ਰਧਾਨ ਜੀਰਕਪੁਰ ਸ੍ਰੀ ਹਰਮੇਸ਼ ਸਿੰਘ ਬੇਦੀ, ਸਕੱਤਰ ਸ੍ਰੀ ਗੁਰਵਿੰਦਰ ਸਿੰਘ, ਸਤਪਾਲ ਸਿੰਘ, ਸਬ ਡਬੀਜਨ ਪ੍ਰਧਾਨ ਮਲਵਿੰਦਰ ਸਿੰਘ, ਸਬ ਡਬੀਜਨ ਜੀਰਕਪੁਰ ਪ੍ਰਧਾਨ ਸ੍ਰੀ ਯੋਗੇਸ਼ ਕੁਮਾਰ, ਬਨੂੰੜ ਸਬ ਡਬੀਜਨ ਪ੍ਰਧਾਨ ਹਰਮੇਸ਼ ਸਿੰਘ, ਸਕੱਤਰ ਰਾਕੇਸ਼ ਕੁਮਾਰ ਰਾਣਾ ਅਤੇ ਪੈਨਸ਼ਨ ਐਸੋਸੀਏਸ਼ਨ ਪ੍ਰਧਾਨ ਗਰਜਾ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *