ਬਠਿੰਡਾ ਵਿੱਚ ਪਤੀ-ਪਤਨੀ ਤੇ ਧੀ ਦਾ ਸਿਰ ਵਿੱਚ ਗੋਲੀਆਂ ਮਾਰ ਕੇ ਕਤਲ
ਬਠਿੰਡਾ, 23 ਨਵੰਬਰ (ਸ.ਬ.) ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਵਿੱਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਸਿਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ| ਇਸ ਦਿਲ ਕੰਬਾਉਣ ਵਾਲੀ ਵਾਰਦਾਤ ਨੂੰਕੋਠੀ ਨੰਬਰ 387 ਵਿਚ ਅੰਜਾਮ ਦਿੱਤਾ ਗਿਆ ਜਿੱਥੇ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ| ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਮ੍ਰਿਤਕ ਪਰਿਵਾਰ ਦੇ ਮੁਖੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਬੀਬੀਵਾਲਾ ਦੀ ਕਾਰਪੋਰੇਟ ਸੋਸਾਇਟੀ ਦਾ ਸਕੱਤਰ ਸੀ| ਉਸਦੀ ਪਛਾਣ ਚਰਨਜੀਤ ਸਿੰਘ ਖੋਖਰ, ਉਸਦੀ ਪਤਨੀ ਜਸਵਿੰਦਰ ਕੌਰ (49), ਧੀ ਸਿਮਰਨ (24) ਦੇ ਰੂਪ ਵਿਚ ਹੋਈ ਹੈ|
ਘਟਨਾ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੇ ਐਸ ਪੀ ਜਸਪਾਲ ਸਿੰਘ ਨੇ ਦੱਸਿਆ ਕਿ ਤਿੰਨਾਂ ਦਾ ਕਤਲ ਸਿਰ ਵਿਚ ਗੋਲ਼ੀਆਂ ਮਾਰ ਕੇ ਕੀਤਾ ਗਿਆ ਹੈ| ਪੁਲੀਸ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ| ਫਿਲਹਾਲ ਪੁਲੀਸ ਨੇ ਘਰ ਵਿਚੋਂ ਕਿਸੇ ਤਰ੍ਹਾਂ ਦੀ ਲੁੱਟ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ|