ਬਡੀ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਚੁੰਨੀ ਕਲਾਂ, 19 ਨਵੰਬਰ (ਸ.ਬ.) ਪੰਜਾਬ ਗਰੁੱਪ ਆਫ ਕਾਲਜ ਚੁੰਨੀ ਕਲਾਂ ਫਤਹਿਗੜ੍ਹ ਸਾਹਿਬ ਵਿਖੇ ਬਡੀ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ| ਜਿਸ ਦਾ ਮਕਸਦ ਕਾਲਜ ਦੇ ਅਧਿਆਪਕਾਂ ਨੂੰ ਬਡੀ ਪ੍ਰੋਗਰਾਮ ਬਾਰੇ ਜਾਗਰੂਕ ਕਰਨਾ ਸੀ, ਜਿਸ ਨਾਲ ਉਹ ਇਸ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾ ਸਕਣ|
ਇਸ ਮੌਕੇ ਸੰਬੋਧਨ ਕਰਦਿਆਂ ਸਪੈਸ਼ਲ ਟ੍ਰੇਨਰ ਡਾ. ਬਾਲ ਕ੍ਰਿਸ਼ਨ ਲੈਕਚਰਾਰ ਫਿਜੀਕਸ ਵਿਭਾਗ, ਯੂਨੀਵਰਸਿਟੀ ਚੁੰਨੀ ਕਲਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਕ ਅਧਿਆਪਕ ਹੀ ਸਹੀ ਸੇਧ ਦੇ ਸਕਦਾ ਹੈ| ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਸਿਰਫ ਅਧਿਆਪਕ ਹੀ ਰੱਖ ਸਕਦਾ ਹੈ| ਉਹਨਾਂ ਕਿਹਾ ਕਿ ਬਡੀ ਪ੍ਰੋਗਰਾਮ ਤਹਿਤ ਕਾਲਜ ਦੇ ਹਰ ਕੋਰਸ ਦੇ ਵਿੱਚ ਤਿੰਨ ਜਾਂ ਪੰਜ ਵਿਦਿਆਰਥੀਆਂ ਦਾ ਇਕ ਇਕ ਗਰੁਪ ਬਣੇਗਾ| ਜਮਾਤ ਦਾ ਇੰਚਾਰਜ ਸੀਨੀਅਰ ਬਡੀ ਹੋਵੇਗਾ| ਬੱਡੀ ਗਰੁਪ ਵਾਲੇ ਵਿਦਿਆਰਥੀ ਇਕ ਦੂਜੇ ਦੀਆਂ ਜਰੂਰਤਾਂ ਦਾ ਧਿਆਨ ਰਖਣਗੇ ਅਤੇ ਇਕ ਦੂਜੇ ਦੀ ਹਰ ਤਰ੍ਹਾਂ ਮਦਦ ਵੀ ਕਰਨਗੇ| ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਾਉਣ ਲਈ ਬੱਚਿਆਂ ਦੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ| ਇਸ ਮੌਕੇ ਪੰਜਾਬ ਕਾਲਜ ਆਫ ਐਜੂਕੇਸਨ ਦੀ ਪ੍ਰਿੰਸੀਪਲ ਡਾ. ਬੇਅੰਤਜੀਤ ਕੌਰ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *