ਬਦਮਾਸ਼ਾਂ ਨੇ ਗੁਟਖਾ ਕਾਰੋਬਾਰੀ ਦੇ ਪੁੱਤਰ ਨੂੰ ਮਾਰੀ ਗੋਲੀ

ਉੱਤਰ ਪ੍ਰਦੇਸ਼, 3 ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਮੇਰਠ ਦੇ ਬ੍ਰਹਮਪੁਰੀ ਖੇਤਰ ਵਿੱਚ ਬਦਮਾਸ਼ਾਂ ਨੇ ਲੁੱਟ ਦਾ ਵਿਰੋਧ ਕਰਨ ਤੇ ਗੁਟਖਾ ਕਾਰੋਬਾਰੀ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ| ਇਸ ਘਟਨਾ ਵਿੱਚ ਤਿੰਨ ਹੋਰਾਂ ਨੂੰ ਵੀ ਗੋਲੀ ਲੱਗ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਮੇਰਠ ਵਿੱਚ ਬ੍ਰਹਮਪੁਰੀ ਵਾਸੀ ਗੁਟਖਾ ਕਾਰੋਬਾਰੀ ਸੁਸ਼ੀਲ ਆਪਣੇ ਪੁੱਤਰ ਸੋਂਟੀ ਨਾਲ ਗੋਦਾਮ ਨੇੜੇ ਬੈਠੇ ਸਨ| ਬੀਤੀ  ਦੇਰ ਸ਼ਾਮ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਸੋਂਟੀ ਤੋਂ ਰੁਪਇਆ ਦਾ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਰਨ ਤੇ ਬਦਮਾਸ਼ਾਂ ਨੇ ਪਿਤਾ-ਪੁੱਤਰ ਨੂੰ ਗੋਲੀ ਮਾਰ ਦਿੱਤੀ| ਗੋਲੀ ਦੀ ਆਵਾਜ਼ ਸੁਣ ਕੇ ਗੁਆਂਢੀ ਅਖਿਲ ਅਤੇ ਓਮੇਸ਼ ਆਏ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ| ਉਹ ਥੈਲਾ ਖੋਹ ਕੇ ਫਰਾਰ ਹੋ ਗਏ, ਜਿਸ ਵਿੱਚ 35 ਹਜ਼ਾਰ ਰੁਪਏ ਸਨ| ਉਨ੍ਹਾਂ ਦੱਸਿਆ ਕਿ ਚਾਰਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਜਿੱਥੇ ਸੋਂਟੀ ਦੀ ਮੌਤ ਹੋ ਗਈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *