ਬਦਮਾਸ਼ਾਂ ਨੇ 2 ਦਰਜਨ ਵਾਹਨਾਂ ਨੂੰ ਅੱਗ ਲਾਈ

ਜੈਪੁਰ, 16 ਫਰਵਰੀ (ਸ.ਬ.) ਰਾਜਸਥਾਨ ਦੇ ਜੋਧਪੁਰ ਜ਼ਿਲੇ ਦੇ ਪ੍ਰਤਾਪਨਗਰ ਥਾਣਾ ਖੇਤਰ ਵਿੱਚ ਅਣਪਛਾਤੇ ਬਦਮਾਸ਼ਾਂ ਵੱਲੋਂ ਬੀਤੀ ਰਾਤ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਅਤੇ ਚੌਪਹੀਆ ਵਾਹਨਾਂ ਵਿੱਚ ਅੱਗ ਲਾਉਣ ਨਾਲ ਸਨਸਨੀ ਫੈਲ ਗਈ| ਪੁਲੀਸ ਨੇ ਇਸ ਸਿਲਸਿਲੇ ਵਿੱਚ ਕੁਝ ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲਿਆ ਹੈ| ਪੁਲੀਸ ਅਨੁਸਾਰ ਬਦਮਾਸ਼ਾਂ ਨੇ ਰਾਤ ਨੂੰ ਲਗਭਗ ਇਕ ਵਜੇ ਤੋਂ ਬਾਅਦ ਪ੍ਰਤਾਪਨਗਰ ਥਾਣਾ ਖੇਤਰ ਦੇ ਰਾਜੀਵ ਗਾਂਧੀ ਨਗਰ ਕਾਲੋਨੀ ਵਿੱਚ ਘਰਾਂ ਦੇ ਬਾਹਰ ਖੜ੍ਹੇ ਲਗਭਗ ਦਰਜਨ ਚੌਪਹੀਆ ਵਾਹਨਾਂ ਦੇ ਕੱਚ ਤੋੜ               ਦਿੱਤੇ| ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪੁੱਜੀ ਪੁਲੀਸ ਜਾਂਚ ਕਰ ਹੀ ਰਹੀ ਸੀ ਕਿ ਇਸੇ ਦੌਰਾਨ ਇਸੇ ਥਾਣਾ ਖੇਤਰ ਦੇ ਜਗਦੰਬਾ ਕਾਲੋਨੀ, ਇੰਦਰਾ ਗਾਂਧੀ ਕਾਲੋਨੀ ਅਤੇ ਪਾਂਚੋਲੀਆ ਕਾਲੋਨੀ ਵਿੱਚ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨਾਂ ਵਿੱਚ ਅੱਗ ਲੱਗਣ ਦੀ ਜਾਣਕਾਰੀ ਮਿਲੀ|
ਪੁਲੀਸ ਅਨੁਸਾਰ ਬਦਮਾਸ਼ਾਂ ਨੇ ਅੱਧਾ ਦਰਜਨ ਚੌਪਹੀਆ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਲਗਭਗ ਡੇਢ ਦਰਜਨ ਮੋਟਰ ਸਾਈਕਲਾਂ ਅਤੇ ਸਕੂਟੀ ਵਿੱਚ ਅੱਗ ਲਾ ਦਿੱਤੀ| ਅੱਗ ਲੱਗਣ ਨਾਲ ਲੋਕ ਉਠ ਗਏ ਅਤੇ ਲੋਕ ਘਰਾਂ ਦੇ ਬਾਹਰ ਨਿਕਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ| ਮੌਕੇ ਤੇ ਪੁੱਜੀ ਪੁਲੀਸ ਨੇ ਇਕ ਥਾਂ ਤੇ ਕੁਝ ਲੋਕਾਂ ਨੂੰ ਵਾਹਨ ਤੋਂ ਦੌੜਦੇ ਹੋਏ ਦੇਖਿਆ, ਜਿਸ ਦਾ ਪਿੱਛਾ ਵੀ ਕੀਤਾ ਗਿਆ ਪਰ ਬਦਮਾਸ਼ ਹਨ੍ਹੇਰੇ ਦਾ ਲਾਭ ਚੁੱਕ ਕੇ ਫਰਾਰ ਹੋ ਗਏ| ਪੁਲੀਸ ਨੇ ਮਾਮਲਾ ਦਰਜ ਕਰ ਕੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇ ਆਧਾਰ ਤੇ ਬਦਮਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *