ਬਦਰੀਨਾਥ ਜਾ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ, 2 ਵਿਅਕਤੀਆਂ ਦੀ ਮੌਤ,12 ਜਖਮੀ

ਉਤਰਾਖੰਡਾ, 11 ਜੂਨ (ਸ.ਬ.) ਉਤਰਾਖੰਡ ਰਿਸ਼ੀਕੇਸ਼ ਤੋਂ ਬਦਰੀਨਾਥ ਜਾ ਰਹੀ ਤੀਰਥ ਯਾਤਰੀਆਂ ਨਾਲ ਭਰੀ ਇਕ ਬੱਸ ਬਦਰੀਨਾਥ ਰਾਜਮਾਰਗ ਵਿੱਚ ਦੇਵਪ੍ਰਯਾਗ ਨੇੜੇ ਉਲਟ ਗਈ| ਬੱਸ ਵਿੱਚ ਸਵਾਰ 12 ਯਾਤਰੀ ਜਖਮੀ ਹੋ ਗਏ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ| ਇਸ ਦੁਰਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਤੁਰੰਤ ਪੁਲੀਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲੀਸ ਅਤੇ ਸਥਾਨਕ ਲੋਕ ਨੇ ਮਿਲ ਕੇ ਰਾਹਤ ਬਚਾਅ ਦਾ ਕੰਮ ਕੀਤਾ|
ਸੂਚਨਾ ਮਿਲਦੇ ਹੀ ਸੈਨਾ ਦੇ ਜਵਾਨ ਅਤੇ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ| ਇਨ੍ਹਾਂ ਜਖਮੀਆਂ ਨੂੰ ਦੇਵਪ੍ਰਯਾਗ ਵਿੱਚ ਸਥਿਤ ਹਸਪਤਾਲ ਪਹੁੰਚਾਇਆ ਗਿਆ| ਜਿੱਥੇ ਗੰਭੀਰ ਰੂਪ ਨਾਲ 6 ਜਖਮੀਆਂ ਨੂੰ ਸ਼੍ਰੀਨਗਰ ਦੇ ਗੜਵਾਲ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ| ਇਨ੍ਹਾਂ ਵਿੱਚੋਂ ਇਕ ਔਰਤ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਜਦਕਿ ਬਾਕੀਆਂ ਦੀ ਹਾਲਤ ਠੀਕ ਹੋਣ ਕਾਰਨ ਉਨ੍ਹਾਂ ਦੇ ਅਨੁਰੋਧ ਤੇ ਡਿਸਚਾਰਜ ਕਰ ਦਿੱਤਾ ਗਿਆ|
ਬੱਸ ਜਿਸ ਥਾਂ ਤੇ ਹਾਦਸੇ ਦਾ ਸ਼ਿਕਾਰ ਹੋਈ ਉਸ ਥਾਂ ਤੇ ਮਲਬਾ ਡਿੱਗਿਆ ਹੋਇਆ ਸੀ| ਘਟਨਾ ਵਿੱਚ ਇਕ ਔਰਤ ਦੀ ਬੱਸ ਹੇਠਾਂ ਦੱਬ ਕੇ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ ਅਤੇ ਇਕ ਵਿਅਕਤੀ ਦੀ ਦੇਵਪ੍ਰਯਾਗ ਹਸਪਤਾਲ ਵਿੱਚ ਮੌਤ ਹੋ ਗਈ| ਬੱਸ ਵਿੱਚ ਸਵਾਰ ਸਾਰੇ ਲੋਕ ਇਕ ਹੀ ਪਰਿਵਾਰ ਦੇ ਸਨ ਅਤੇ ਭਗਵਾਨ ਬਦਰੀਨਾਥ ਦੇ ਦਰਸ਼ਨਾਂ ਲਈ ਜਾ ਰਹੇ ਸਨ|

Leave a Reply

Your email address will not be published. Required fields are marked *