ਬਦਰੀਨਾਥ ਵਿੱਚ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਡਿੱਗਿਆ, 1 ਦੀ ਮੌਤ

ਦੇਹਰਾਦੂਨ, 10 ਜੂਨ (ਸ.ਬ.) ਬਦਰੀਨਾਥ ਤੋਂ ਹਰਿਦੁਆਰ ਦੇ ਲਈ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ| ਹਾਦਸੇ ਵਿੱਚ ਚੀਫ ਇੰਜੀਨੀਅਰ ਦੀ ਮੌਤ ਹੋ ਗਈ, ਜਦੋਂਕਿ ਦੋਵੇਂ ਪਾਇਲਟ ਜ਼ਖਮੀ ਹਨ| ਘਟਨਾਕ੍ਰਮ ਦੇ ਮੁਤਾਬਕ ਸਵੇਰੇ ਕਰੀਬ 7:40 ਵਜੇ ਬਦਰੀਨਾਥ ਤੋਂ ਹਰਿਦੁਆਰ ਦੀ ਉਡਾਣ ਭਰਦੇ ਸਮੇਂ ਇਕ ਪ੍ਰਾਈਵੇਟ ਕੰਪਨੀ (ਕ੍ਰਿਸਟਲ ਈਅਰ ਮੁੰਬਈ) ਦਾ ਹੈਲੀਕਾਪਟਰ ਹੈਲੀਪੈਡ ਤੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ|
ਐਸ.ਪੀ. ਤ੍ਰਿਪਤੀ ਭੱਟ ਨੇ ਦੱਸਿਆ ਕਿ ਹਾਦਸੇ ਵਿੱਚ ਬਲੈਟ ਨਾਲ ਕੱਟਣ ਦੇ ਕਾਰਨ ਇੰਜੀਨੀਅਰ ਦੀ ਮੌਤ ਹੋ ਗਈ, ਬਾਕੀ 5 ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ| ਦੱਸਿਆ ਜਾ ਰਿਹਾ ਹੈ ਕਿ ਇਸ ਦਰਦਨਾਕ ਹਾਦਸੇ ਵਿੱਚ ਇੰਜੀਨੀਅਰ ਦਾ ਸਰੀਰ ਟੁਕੜੇ-ਟੁਕੜੇ ਹੋ ਕੇ ਬਿਖਰ ਗਿਆ|

Leave a Reply

Your email address will not be published. Required fields are marked *