ਬਦਲ ਗਈਆਂ ਵਫਾਦਾਰੀਆਂ, ਪਿਛਲੀ ਵਾਰ ਚੋਣ ਲੜਣ ਵਾਲੇ ਕਈ ਉਮੀਦਵਾਰ ਇਸ ਵਾਰ ਪਾਲਾ ਬਦਲ ਕੇ ਪਹੁੰਚੇ ਹੋਰਨਾਂ ਪਾਰਟੀਆਂ ਦੀ ੪ਰਣ ਵਿੱਚ ਜਿਆਦਾਤਰ ਉਮੀਦਵਾਰਾਂ ਨੇ ਫੜਿਆ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਦਾ ਹੱਥ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 18 ਜਨਵਰੀ
ਨਗਰ ਨਿਗਮ ਦੀ ਚੋਣ ਲਈ ਸਰਗਰਮੀਆਂ ਭਖ ਰਹੀਆਂ ਹਨ ਅਤੇ ਇਸ ਦੌਰਾਨ ਅਜਿਹੇ ਉਮੀਦਵਾਰ ਵੀ ਸਾਮ੍ਹਣੇ ਆ ਰਹੇ ਹਨ ਜਿਹੜੇ ਪਿਛਲੀ ਵਾਰ ਆਜਾਦ ਜਾਂ ਕਿਸੇ ਸਿਆਸੀ ਪਾਰਟੀ ਤੋਂ ਚੋਣ ਲੜੇ ਸੀ ਪਰੰਤੂ ਇਸ ਵਾਰ ਉਹਨਾਂ ਨੇ ਕਿਸੇ ਹੋਰ ਪਾਰਟੀ ਦਾ ਹੱਥ ਫੜ ਲਿਆ ਹੈ। ਹਾਲਾਂਕਿ ਇਸ ਵਾਰ ਅਜਿਹੇ ਉਮੀਦਵਾਰਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਜਿਹੜੇ ਪਿਛਲੀ ਵਾਰ ਅਕਾਲੀ ਦਲ ਤੋਂ ਚੋਣ ਜਿੱਤੇ ਸੀ ਪਰੰਤੂ ਇਸ ਵਾਰ ਉਹ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।
ਜੇਕਰ ਪਿਛਲੀ ਵਾਰ ਕਿਸੇ ਪਾਰਟੀ ਦੀ ਟਿਕਟ ਤੇ ਚੋਣ ਲੜਣ ਅਤੇ ਇਸ ਵਾਰ ਪਾਰਟੀ ਬਦਲਣ ਵਾਲੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਜਿਹੜੇ ਨਾਮ ਸਾਮ੍ਹਣੇ ਆਏ ਹਨ ਉਹਨਾਂ ਵਿੱਚ ਦੋ ਸਾਬਕਾ ਕੌਂਸਲਰ (ਬੀ ਬੀ ਮੈਣੀ ਅਤੇ ਜਸਪ੍ਰੀਤ ਕੌਰ) ਅਜਿਹੇ ਹਨ ਜਿਹੜੇ ਪਿਛਲੀ ਵਾਰ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਸੀ ਅਤੇ ਬਾਅਦ ਵਿੱਚ ਪਾਰਟੀ ਛੱਡ ਕੇ ਕਾਂਗਰਸ ਵਿੱਚ ੪ਾਮਿਲ ਹੋ ਗਏ ਸੀ। ਇਸ ਵਾਰ ਇਹ ਦੋਵੇਂ ਕਾਂਗਰਸ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਹਨ।
ਇਸਤੋਂ ਇਲਾਵਾ ਇੱਕ ਉਮੀਦਵਾਰ ਅਜਿਹਾ ਹੈ ਜਿਹੜਾ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੇ ਮੈਦਾਨ ਵਿੱਚ ਸੀ ਪਰੰਤੂ ਹੁਣ ਉਸਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਪਿਛਲੀ ਵਾਰ ਵਾਰਡ ਨੰਬਰ 5 ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਅਤੁਲ ੪ਰਮਾ ਅਕਾਲੀ ਦਲ ਦੇ ਬੀ ਬੀ ਮੈਣੀ ਤੋਂ ਹਾਰ ਗਏ ਸਨ। ਇਸ ਵਾਰ ਚੋਣਾਂ ਤੋਂ ਪਹਿਲਾਂ ਉਹਨਾਂ ਵਲੋਂ ਆਜਾਦ ਗਰੁੱਪ ਬਣਾ ਕੇ ਕਈ ਹੋਰ ਉਮੀਦਵਾਰਾਂ ਦੇ ਨਾਲ ਮਿਲ ਕੇ ਚੋਣ ਲੜਣ ਦੀ ਗੱਲ ਕੀਤੀ ਜਾ ਰਹੀ ਸੀ ਪਰੰਤੂ ਹੁਣ ਉਹ ਆਜਾਦ ਗਰੁੱਪ ਛੱਡ ਕੇ ਆਮ ਆਦਮੀ ਪਾਰਟੀ ਵਿੱਚ ੪ਾਮਿਲ ਹੋ ਗਏ ਹਨ ਅਤੇ ਪਾਰਟੀ ਵਲੋਂ ਉਹਨਾਂ ਨੂੰ ਵਾਰਡ ਨੰਬਰ 4 ਤੋਂ ਉਮੀਦਵਾਰ ਬਣਾਇਆ ਜਾ ਰਿਹਾ ਹੈ।
ਪਿਛਲੀ ਵਾਰ ਭਾਜਪਾ ਦੀ ਟਿਕਟ ਤੇ ਵਾਰਡ ਨੰਬਰ 21 ਤੋਂ ਚੋਣ ਲੜਣ ਵਾਲੇ ਜਤਿੰਦਰ ਆਨੰਦ ਨੇ ਵੀ ਕਾਫੀ ਸਮਾਂ ਪਹਿਲਾਂ ਭਾਜਪਾ ਦਾ ਪੱਲਾ ਛੱਡ ਦਿੱਤਾ ਸੀ ਅਤੇ ਕਾਂਗਰਸ ਪਾਰਟੀ ਵਿੱਚ ੪ਾਮਿਲ ਹੋ ਗਏ ਸੀ। ਇਸ ਵਾਰ ਉਹਨਾਂ ਦਾ ਵਾਰਡ ਮਹਿਲਾ ਉਮੀਦਵਾਰ ਲਈ ਰਾਖਵਾਂ ਹੈ ਅਤੇ ਉਹਨਾਂ ਦੀ ਪਤਨੀ ਅਨੁਰਾਧਾ ਆਨੰਦ ਵਾਰਡ ਨੰਬਰ 11 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ।
ਪਿਛਲੀ ਵਾਰ ਚੋਣ ਜਿੱਤ ਕੇ ਮੇਅਰ ਬਣੇ ਸzy ਕੁਲਵੰਤ ਸਿੰਘ ਦੇ ਆਜਾਦ ਗਰੁੱਪ ਵਲੋਂ ਚੋਣ ਲੜਣ ਵਾਲੇ ਘੱਟੋ ਘੱਟ ਦੋ ਉਮੀਦਵਾਰ ਅਜਿਹੇ ਹਨ ਜਿਹੜੇ ਪਿਛਲੀ ਵਾਰ ਚੋਣ ਦੌਰਾਨ ਦੂਜੇ ਨੰਬਰ ਤੇ ਰਹੇ ਸੀ ਅਤੇ ਇਸ ਵਾਰ ਉਹਨਾਂ ਨੇ ਕਾਂਗਰਸ ਪਾਰਟੀ ਦੀ ਬਾਂਹ ਫੜ ਲਈ ਹੈ। ਇਹਨਾਂ ਵਿੱਚ ਪਹਿਲਾਂ ਨਾਮ ਵਾਰਡ ਨੰਬਰ 9 ਤੋਂ ਚੋਣ ਲੜਣ ਵਾਲੀ ਬਲਜੀਤ ਕੌਰ ਦਾ ਹੈ ਜੋ 382 ਵੋਟਾਂ ਹਾਸਿਲ ਕਰਕੇ ਸਿਰਫ ਛੇ ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ ਸੀ ਅਤੇ ਇਸ ਵਾਰ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ। ਦੂਜਾ ਨਾਮ ਵਾਰਡ ਨੰਬਰ 20 ਤੋਂ ਚੋਣ ਲੜੇ ਪਰਮਜੀਤ ਸਿੰਘ ਹੈਪੀ ਦਾ ਹੈ ਜਿਹੜੇ 448 ਵੋਟਾਂ ਹਾਸਿਲ ਕਰਕੇ ਦੂਜੇ ਨੰਬਰ ਤੇ ਰਹੇ ਸੀ ਅਤੇ ਇਸ ਵਾਰ ਉਹ ਵਾਰਡ ਨੰਬਰ 12 ਤੋਂ ਉਮੀਦਵਾਰ ਹਨ। ਇਸਤੋਂ ਇਲਾਵਾ ਪਿਛਲੀ ਵਾਰ ਵਾਰਡ ਨੰਬਰ 12 ਤੋਂ ਮੇਅਰ ਗਰੁੱਪ ਵਲੋਂ ਚੋਣ ਲੜ ਕੇ 227 ਵੋਟਾਂ ਹਾਸਿਲ ਕਰਨ ਵਾਲੀ ਬੀਬੀ ਮਨਮੋਹਨ ਕੌਰ ਦਾ ਬੇਟਾ ਜਸਪਾਲ ਸਿੰਘ ਇਸ ਵਾਰ ਵਾਰਡ ਨੰਬਰ 4 ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਮੈਦਾਨ ਵਿੱਚ ਹੈ।
ਇਹਨਾਂ ਤੋਂ ਇਲਾਵਾ ਪਿਛਲੀ ਵਾਰ ਵਾਰਡ ਨੰਬਰ 3 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੀ ਮਨਜੀਤ ਕੌਰ (191 ਵੋਟਾਂ) ਇਸ ਵਾਰ ਵਾਰਡ ਨੰਬਰ 45 ਤੋਂ ਅਕਾਲੀ ਦਲ ਦੀ ਉਮੀਦਵਾਰ ਹੈ ਅਤੇ ਵਾਰਡ ਨੰਬਰ 5 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੇ ਮੀਨਾ ਕੌਂਡੋਲ (220 ਵੋਟਾਂ) ਇਸ ਵਾਰ ਵਾਰਡ ਨੰਬਰ 45 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਵਾਰਡ ਨੰਬਰ 36 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜੇ ਰਾਜੇ੪ ਲਖੋਤਰਾ (48 ਵੋਟਾਂ) ਵਾਰਡ ਨੰਬਰ 28 ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪਿਛਲੀ ਵਾਰ ਵਾਰਡ ਨੰਬਰ 41 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜਣ ਵਾਲੇ ਸੁੱਚਾ ਸਿੰਘ ਕਲੌੜ (320 ਵੋਟਾਂ) ਇਸ ਵਾਰ 40 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਵਾਰਡ ਨੰਬਰ 41 ਤੋਂ ਹੀ ਆਜਾਦ ਉਮੀਦਵਾਰ ਵਜੋਂ ਚੋਣ ਲੜੇ ਨਵਜੋਤ ਸਿੰਘ ਵਾਛਲ (468 ਵੋਟਾਂ) ਦੀ ਪਤਨੀ ਕੁਲਜਿੰਦਰ ਕੌਰ ਵਾਛਲ ਇਸ ਵਾਰ ਵਾਰਡ ਨੰਬਰ 31 ਤੋਂ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਹਨ।
ਇਸ ਵਾਰ ਪਾਲਾ ਬਦਲ ਕੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਇਹਨਾਂ ਉਮੀਦਵਾਰਾਂ ਨੂੰ ਆਪੋ ਆਪਣੇ ਵਾਰਡਾਂ ਦੇ ਵੋਟਰਾਂ ਦਾ ਕਿੰਨਾ ਕੁ ਸਮਰਥਨ ਹਾਸਿਲ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਇੰਨਾ ਜਰੂਰ ਹੈ ਕਿ ਇਹਨਾਂ ਵਲੋਂ ਅਪਣਾ ਪੂਰਾ ਹਿਸਾਬ ਕਿਤਾਬ ਲਗਾ ਕੇ ਪਾਲਾ ਬਦਲਿਆ ਗਿਆ ਹੈ ਅਤੇ ਹੁਣ ਇਹ ਵੋਟਰਾਂ ਤੇ ਹੀ ਨਿਰਭਰ ਕਰਦਾ ਹੈ ਕਿ ਉਹ ਇਹਨਾਂ ਵਿੱਚੋਂ ਕਿਸ ਕਿਸ ਤੇ ਭਰੋਸਾ ਜਾਹਿਰ ਕਰਦੇ ਹਨ।