ਬਦਹਾਲੀ ਦਾ ਸ਼ਿਕਾਰ ਹੈ ਫੇਜ਼ 1 ਦਾ ਪੁਰਾਣਾ ਬੈਰੀਅਰ ਚੌਂਕ

ਐਸ ਏ ਐਸ ਨਗਰ, 19 ਮਾਰਚ (ਸ.ਬ.) ਸਥਾਨਕ ਫੇਜ਼ 1 ਦਾ ਪੁਰਾਣਾ ਬੈਰੀਅਰ ਚੌਂਕ ਬਦਹਾਲੀ ਦਾ ਸ਼ਿਕਾਰ ਹੈ| ਇਸ ਚੌਂਕ ਦੀ ਹਾਲਤ ਵੇਖ ਕੇ ਇਸ ਉੱਪਰ ਤਰਸ ਹੀ ਆਉਂਦਾ ਹੈ| ਇਸ ਚੌਂਕ ਦੇ ਕਿਨਾਰੇ ਬੁਰੀ ਤਰ੍ਹਾਂ ਟੁੱਟ ਭੱਜ ਗਏ ਹਨ ਅਤੇ ਇਸ ਚੌਂਕ ਦੇ ਵਿਚਾਲੇ ਲੋਕ ਖਾਣ ਪੀਣ ਦਾ ਸਮਾਨ ਸੁੱਟ ਦਿੰਦੇ ਹਨ ਜਿਸ ਕਰਕੇ ਉਥੇ ਆਵਾਰਾ ਡੰਗਰ ਸਾਰਾ ਦਿਨ ਝੁਰਮਟ ਪਾਈ ਰੱਖਦੇ ਹਨ| ਇਸ ਤੋਂ ਇਲਾਵਾ ਆਵਾਰਾ ਡੰਗਰ ਉੱਥੇ ਗੋਹਾ ਕਰਕੇ ਗੰਦਗੀ ਵੀ ਫੈਲਾਉਂਦੇ ਹਨ ਅਤੇ ਕੂੜਾ ਵੀ ਫਰੋਲਦੇ ਹਨ|
ਚੌਂਕ ਦੀ ਇਸ ਮਾੜੀ ਹਾਲਤ ਕਾਰਨ ਇਸ ਥਾਂ ਕਦੇ ਵੀ ਹਾਦਸਾ ਵਾਪਰ ਸਕਦਾ ਹੈ| ਇਸ ਤੋਂ ਇਲਾਵਾ ਆਵਾਰਾ ਡੰਗਰ ਕਈ ਵਾਰ ਆਪਸ ਵਿੱਚ ਲੜਦੇ ਹੋਏ ਅਚਾਨਕ ਹੀ ਸੜਕ ਉੱਪਰ ਆ ਜਾਂਦੇ ਹਨ ਜਿਸ ਕਾਰਨ ਇਹ ਆਵਾਰਾ ਡੰਗਰ ਵਾਹਨਾਂ ਨਾਲ ਟਕਰਾ ਜਾਂਦੇ ਹਨ ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ|
ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਚੌਂਕ ਦੀ ਹਾਲਤ ਸੁਧਾਰੀ ਜਾਵੇ ਅਤੇ ਡੰਗਰਾਂ ਨੂੰ ਖਾਣ ਪੀਣ ਦਾ ਸਮਾਨ ਪਾਉਣ ਵਾਲੇ ਲੋਕਾਂ ਨੂੰ ਰੋਕਿਆ ਜਾਵੇ|

Leave a Reply

Your email address will not be published. Required fields are marked *