ਬਨਵਾਰੀ ਲਾਲ ਪੁਰੋਹਿਤ ਬਣੇ ਤਾਮਿਲਨਾਡੂ ਦੇ ਨਵੇਂ ਗਵਰਨਰ

ਚੇਨਈ, 6 ਅਕਤੂਬਰ (ਸ.ਬ.) ਬਨਵਾਰੀਲਾਲ ਪੁਰੋਹਿਤ ਨੇ ਤਾਮਿਲਨਾਡੂ ਦੇ ਗਵਰਨਰ ਦੇ ਰੂਪ ਵਿੱਚ ਅੱਜ ਸਹੁੰ ਚੁੱਕੀ ਹੈ| ਮਹਾਰਾਸ਼ਟਰ ਦੇ ਰਾਜਪਾਲ ਵਿਦਿਆਸਾਗਰ ਰਾਵ ਨੂੰ ਅੱਜ ਵਿਦਾਈ ਦਿੱਤੀ, ਉਹ ਪਿਛਲੇ ਸਾਲ ਤੋਂ ਤਾਮਿਲਨਾਡੂ ਦਾ ਅਹੁਦਾ ਸੰਭਾਲ ਰਹੇ ਸਨ| ਪੁਰੋਹਿਤ ਅੱਜ ਭਾਰੀ ਬਰਸਾਤ ਵਿਚਕਾਰ ਮਹਾਨਗਰ ਪੁੱਜੇ ਅਤੇ ਗਵਰਨਰ ਅਹੁਦੇ ਦੀ ਸਹੁੰ ਚੁੱਕੀ| ਪੁਰੋਹਿਤ ਨੂੰ ਵਿਦਰਭ ਖੇਤਰ ਦਾ ਵੱਡਾ ਨੇਤਾ ਮੰਨਿਆ ਜਾਂਦਾ ਰਿਹਾ ਹੈ| ਉਹ ਇੱਥੇ ਕਈ ਵਾਰ ਸੰਸਦ ਵੀ ਰਹੇ ਹਨ| ਭਾਜਪਾ ਤੋਂ ਪਹਿਲੇ ਉਹ ਕਾਂਗਰਸ ਦੀ ਟਿਕਟ ਤੇ ਵੀ ਸੰਸਦ ਰਹਿ ਚੁੱਕੇ ਹਨ| ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਵਿਚ ਦੋ ਵਾਰ ਮੰਤਰੀ ਵੀ ਰਹਿ ਚੁੱਕੇ ਪੁਰੋਹਿਤ ਦਾ ਰਾਮ ਮੰਦਰ ਅੰਦੋਲਨ ਦੇ ਦੌਰ ਵਿੱਚ ਝੁਕਾਅ ਭਾਜਪਾ ਦੇ ਪ੍ਰਤੀ ਵਧਿਆ, ਜਿਸ ਦੇ ਬਾਅਦ ਉਨ੍ਹਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਮ ਦਾ ਹੱਥ ਫੜ ਲਿਆ|
ਪੁਰੋਹਿਤ ਅਸਾਮ ਦੇ ਵੀ ਰਾਜਪਾਲ ਰਹਿ ਚੁੱਕੇ ਹਨ| ਪੁਰੋਹਿਤ ਨੇ ਅਜਿਹੇ ਸਮੇਂ ਵਿੱਚ ਅਹੁਦਾ ਸੰਭਾਲਿਆ ਹੈ ਜਦੋਂ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਉਥਲ-ਪੁੱਥਲ ਜਾਰੀ ਹੈ ਅਤੇ ਰਾਜ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਫਲੋਰ ਟੈਸਟ ਦੀ ਲਗਾਤਾਰ ਮੰਗ ਹੋ ਰਹੀ ਸੀ| ਪੁਰੋਹਿਤ ਦੀ ਨਿਯੁਕਤੀ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਸਰਕਾਰ ਦਾ ਵਿਰੋਧ ਕਰ ਰਿਹਾ ਦਿਨਾਕਰਨ ਗਰੁੱਪ ਹੁਣ ਦੁਬਾਰਾ ਨਵੇਂ ਗਵਰਨਰ ਦੇ ਸਾਹਮਣੇ ਫਲੋਰ ਟੈਸਟ ਦੀ ਮੰਗ ਤੇ ਜ਼ੋਰ ਦੇ ਸਕਦਾ ਹੈ|

Leave a Reply

Your email address will not be published. Required fields are marked *