ਬਨਾਰਸ ਦੇ ਬੁਨਕਰਾਂ ਦੀਆਂ ਸਮੱਸਿਆਵਾਂ ਦੂਰ ਕਰੇ ਯੂ.ਪੀ. ਸਰਕਾਰ: ਪ੍ਰਿਯੰਕਾ ਗਾਂਧੀ


ਲਖਨਊ, 29 ਅਕਤੂਬਰ (ਸ.ਬ.) ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁਨਕਰਾਂ ਦੀ ਸਮੱਸਿਆ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਚਿੱਠੀ ਲਿਖੀ ਹੈ ਅਤੇ ਸਰਕਾਰ ਤੋਂ ਬੁਨਕਰਾਂ ਦੇ ਹਿੱਤਾਂ ਦੀ ਰੱਖਿਆ ਦੀ ਮੰਗ ਕੀਤੀ ਹੈ| ਪ੍ਰਿਯੰਕਾ ਨੇ ਅੱਜ ਟਵੀਟ ਕੀਤਾ,”ਦੁਨੀਆ ਵਿੱਚ ਬਨਾਰਸ ਦਾ ਨਾਂ ਮਸ਼ਹੂਰ ਕਰਨ ਵਾਲੇ ਬੁਨਕਰਾਂ ਨੂੰ ਫਲੈਟ ਰੇਟ ਤੇ ਬਿਜਲੀ ਅਤੇ ਪੁਰਾਣੇ ਦਰ ਤੇ ਬਕਾਇਆ ਭੁਗਤਾਨ ਲਾਗੂ ਕਰ ਕੇ ਬੁਨਕਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ|” ਕਾਂਗਰਸ ਦੀ ਜਨਰਲ ਸਕੱਤਰ ਨੇ ਚਿੱਠੀ ਵਿੱਚ ਲਿਖਿਆ ਹੈ,”ਪਿਛਲੇ ਕੁਝ ਸਮੇਂ ਤੋਂ ਵਾਰਾਣਸੀ ਦੇ ਬੁਨਕਰ ਪਰੇਸ਼ਾਨ ਹਨ| ਪੂਰੀ ਦੁਨੀਆ ਵਿੱਚ ਮਸ਼ਹੂਰ ਬਨਾਰਸੀ ਸਾੜੀਆਂ ਦੇ ਬੁਨਕਰਾਂ ਦੇ ਪਰਿਵਾਰ ਦਾਣੇ-ਦਾਣੇ ਨੂੰ ਮੋਹਤਾਜ ਹੋ ਗਏ ਹਨ| ਕੋਰੋਨਾ ਮਹਾਮਾਰੀ ਅਤੇ ਸਰਕਾਰੀ ਨੀਤੀਆਂ ਕਾਰਨ ਉਨ੍ਹਾਂ ਦਾ ਪੂਰਾ ਕਾਰੋਬਾਰ ਚੌਪਟ ਹੋ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਹਸਤਕਲਾ ਨੇ ਸਦੀਆਂ ਤੋਂ ਉੱਤਰ ਪ੍ਰਦੇਸ਼ ਦਾ ਨਾਂ ਰੌਸ਼ਨ ਕੀਤਾ ਹੈ| ਸਰਕਾਰ ਨੂੰ ਇਸ ਕਠਿਨ ਦੌਰ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ|”
ਉਨ੍ਹਾਂ ਨੇ ਲਿਖਿਆ,”ਯੂ.ਪੀ.ਏ. ਸਰਕਾਰ ਨੇ 2006 ਵਿੱਚ ਬੁਨਕਰਾਂ ਲਈ ਫਲੈਟ ਰੇਟ ਤੇ ਬਿਜਲੀ ਦੇਣ ਦੀ ਯੋਜਨਾ ਲਾਗੂ ਕੀਤੀ ਸੀ ਪਰ ਤੁਹਾਡੀ ਸਰਕਾਰ ਇਹ ਯੋਜਨਾ ਖਤਮ ਕਰ ਕੇ ਬੁਨਕਰਾਂ ਦੇ ਨਾਲ ਨਾਇਨਸਾਫ਼ੀ ਕਰ ਰਹੀ ਹੈ| ਮਨਮਾਨੇ ਬਿਜਲੀ ਦੇ ਰੇਟ ਵਿਰੁੱਧ ਹੜਤਾਲ ਤੇ ਗਏ ਬੁਨਕਰਾਂ ਨੂੰ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਸਮੱਸਿਆਵਾਂ ਦੇ ਹੱਲ ਦੀ ਕੋਈ ਕੋਸ਼ਿਸ਼ ਨਹੀਂ ਹੋਈ|” ਸ਼੍ਰੀਮਤੀ ਵਾਡਰਾ ਨੇ ਮੰਗ ਕੀਤੀ ਕਿ ਬੁਨਕਰਾਂ ਨੂੰ ਫਲੈਟ ਰੇਟ ਤੇ ਬਿਜਲੀ ਦੇਣ ਦੀ ਯੋਜਨਾ ਨੂੰ ਬਹਾਲ ਕੀਤਾ ਜਾਵੇ| ਫਰਜ਼ੀ ਬਕਾਇਆ ਦੇ ਨਾਂ ਤੇ ਬੁਨਕਰਾਂ ਦਾ ਉਤਪੀੜਨ ਬੰਦ ਕੀਤਾ ਜਾਵੇ ਅਤੇ ਬੁਨਕਰਾਂ ਦੇ ਬਿਜਲੀ ਕਨੈਕਸ਼ਨ ਨਾ ਕੱਟੇ ਜਾਣ ਬਲਕਿ ਜੋ ਕਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ|

Leave a Reply

Your email address will not be published. Required fields are marked *