ਬਨੂੜ ਪੁਲੀਸ ਵਲੋਂ 6 ਕਿੱਲੋ ਭੁੱਕੀ ਬਰਾਮਦ

ਬਨੂੜ, 5 ਸਤੰਬਰ (ਅਭਿਸ਼ੇਕ ਸੂਦ) ਥਾਣਾ ਬਨੂੜ ਦੀ ਪੁਲੀਸ ਨੇ ਇੱਕ ਕੈਂਟਰ ਦੇ ਡਰਾਈਵਰ ਕੋਲੋਂ 6 ਕਿੱਲੋ ਭੁੱਕੀ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਆਈ ਗਗਨਦੀਪ ਕੌਰ ਨੇ ਦੱਸਿਆ ਕਿ ਬਨੂੜ ਬੈਰੀਅਰ ਕੋਲ ਨਾਕਾ ਲਗਾਇਆ ਹੋਇਆ ਸੀ| ਅੰਬਾਲਾ ਦੀ ਵੱਲੋਂ ਆ ਰਹੇ ਕੈਂਟਰ ਐਚ ਪੀ 68-3955 ਨੂੰ ਸੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 6 ਕਿੱਲੋ ਭੁੱਕੀ ਬਰਾਮਦ ਹੋਈ ਹੈ| ਕੈਂਟਰ ਚਾਲਕ ਦੀ ਪਹਿਚਾਣ ਨਰੇਸ਼ ਕੁਮਾਰ ਨਿਵਾਸੀ ਪਿੰਡ ਸਾਸਨ ਜ਼ਿਲ੍ਹਾ ਊਨਾ ਦੇ ਤੌਰ ਤੇ ਹੋਈ ਹੈ| ਪੁਲੀਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *