ਬਨੂੜ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ

ਬਨੂੜ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ
ਮੀਂਹ ਦੇ ਪਾਣੀ ਵਿੱਚ ਨਜ਼ਰ ਨਹੀਂ ਆਉਂਦੇ ਸੜਕਾਂ ਤੇ ਪਏ ਟੋਏ
ਬਨੂੜ, 27 ਜੁਲਾਈ (ਅਭਿਸ਼ੇਕ ਸੂਦ) ਬਨੂੜ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ ਸੜਕਾਂ ਤੇ ਪਏ ਟੋਏ ਮੀਂਹ ਦੇ ਪਾਣੀ ਵਿੱਚ ਨਜ਼ਰ ਨਹੀਂ ਆਉਂਦੇ| ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਬਨੂੜ ਨਗਰ ਕੌਂਸਲ ਦੇ ਦਫ਼ਤਰ ਦੇ ਸਾਹਮਣੇ ਸਥਿਤ ਵਾਰਡ ਨੰਬਰ 9 ਦੀ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ| ਇਸ ਸੜਕ ਦੇ ਦੱਬ ਜਾਣ ਕਾਰਨ ਕਈ ਥਾਵਾਂ ਤੇ ਟੋਏ ਪੈ ਗਏ ਹਨ| ਲੋਕਾਂ ਦਾ ਕਹਿਣਾ ਹੈ ਕਈ ਮੋਟਰਸਾਈਕਲ ਵਾਲੇ ਇੰਨਾ ਟੋਇਆਂ ਦਾ ਸ਼ਿਕਾਰ ਹੋ ਗਏ ਹਨ| ਕਈ ਮੋਟਰਸਾਈਕਲ ਸਵਾਰ ਇੱਥੇ ਡਿੱਗ ਕੇ ਜ਼ਖਮੀ ਵੀ ਹੋ ਗਏ ਹਨ| ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ|
ਵਾਰਡ ਵਾਸੀਆਂ ਦਲਜੀਤ ਸਿੰਘ, ਪਰਮਿੰਦਰ ਸਿੰਘ ਨੇ ਕਿਹਾ ਸੀਵਰੇਜ ਲਾਈਨ ਦੱਬ ਗਈ ਹੈ ਸੜਕ ਉੱਤੇ ਪਏ ਟੋਇਆਂ ਦੀ ਸਮੱਸਿਆ ਕਾਫ਼ੀ ਸਮੇਂ ਤੋਂ ਹੈ| ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਪੂਰਾ ਮਾਮਲਾ ਲਿਆ ਦਿੱਤਾ ਗਿਆ ਹੈ| ਇਹ ਟੋਏ ਸੀਵਰੇਜ ਲਾਈਨ ਦੱਬ ਜਾਣ ਦੇ ਕਾਰਨ ਪਏ ਹਨ| ਇੰਨਾ ਟੋਇਆ ਕਾਰਨ ਗਿਰ ਕੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ|
ਉਨ੍ਹਾਂ ਕਿਹਾ ਕਿ ਜਦੋਂ ਸੀਵਰੇਜ ਪਾਈ ਗਈ ਸੀ ਤਾਂ ਚੰਗਾ ਮੈਟੀਰੀਅਲ ਨਹੀਂ ਲਗਾਇਆ ਗਿਆ| ਜਿਸ ਕਾਰਨ ਇਹ ਲਾਈਨ ਦੱਬ ਗਈ ਹੈ| ਇਹ ਸ਼ਹਿਰ ਦੀ ਮੁੱਖ ਸੜਕ ਹੈ ਅਤੇ ਕੌਂਸਲ ਦੇ ਦਫ਼ਤਰ ਦੇ ਸਾਹਮਣੇ ਹੈ|
ਇਸ ਸਬੰਧੀ ਵਾਰਡ ਨੰਬਰ 9 ਦੇ ਕੌਂਸਲਰ ਅਮਨਦੀਪ ਸਿੰਘ ਨੇ ਕਿਹਾ ਕਿ ਐਸਟੀਮੇਟ ਬਣਾਇਆ ਹੋਇਆ ਹੈ ਈ ਓ ਸਾਹਿਬ ਨੇ ਪਾਸ ਕਰਨਾ ਹੈ| ਮੀਤ ਪ੍ਰਧਾਨ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ| ਸੀਵਰੇਜ ਵੀ ਬੰਦ ਸੀ ਅਤੇ ਇਹ ਸੜਕ ਪਹਿਲਾ ਹੀ ਸਹੀ ਮੈਟੀਰੀਅਲ ਨਾਲ ਨਹੀਂ ਬਣਾਈ ਗਈ ਹੈ| ਇਸ ਸੜਕ ਤੇ ਆਵਾਜਾਈ ਵੀ ਬਹੁਤ ਹੈ|

Leave a Reply

Your email address will not be published. Required fields are marked *