ਬਨੂੜ ਹਾਊਸਫੈਡ ਫਲੈਟਾਂ ਦੇ ਦੁਕਾਨਦਾਰਾਂ ਨੇ ਕੀਤੇ ਦੁਕਾਨਾਂ ਤੋਂ ਬਾਹਰ ਨਜਾਇਜ਼ ਕਬਜ਼ੇ

ਬਨੂੜ ਹਾਊਸਫੈਡ ਫਲੈਟਾਂ ਦੇ ਦੁਕਾਨਦਾਰਾਂ ਨੇ ਕੀਤੇ ਦੁਕਾਨਾਂ ਤੋਂ ਬਾਹਰ ਨਜਾਇਜ਼ ਕਬਜ਼ੇ
ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇਗਾ : ਐਸ ਡੀ ਓ
ਬਨੂੜ 30 ਅਗਸਤ (ਅਭਿਸ਼ੇਕ ਸੂਦ ) ਬਨੂੜ ਬੈਰੀਅਰ ਨੇੜੇ ਸਥਿਤ ਹਾਊਸਫੈਡ ਫਲੈਟਾਂ ਵਿੱਚ ਬਣੀਆਂ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜੇ ਕਰ ਲਏ ਗਏ ਹਨ, ਜਿਸ ਬਾਰੇ ਵਿਭਾਗੀ ਕਰਮਚਾਰੀ ਅਤੇ ਸੁਸਾਇਟੀ ਪ੍ਰਧਾਨ ਬਿਲਕੁਲ ਅਣਜਾਣ ਹਨ| ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੀਤ ਇੰਦਰ ਸਿੰਘ ਢੀਂਡਸਾ, ਸੁਰਮੁੱਖ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਨੇ ਦੱਸਿਆ ਕਿ ਹਾਊਸਫੈਡ ਦੀਆਂ ਦੁਕਾਨਾਂ ਦੇ ਬਾਹਰ ਵਰਾਂਡਾ ਛੱਡਿਆ ਗਿਆ ਸੀ ਤਾਂ ਜੋ ਫਲੈਟ ਵਿੱਚ ਰਹਿੰਦੇ ਲੋਕ ਇਸ ਬਰਾਂਡੇ ਦਾ ਫਾਇਦਾ ਲੈ ਸਕਣ ਜਿਵੇਂ ਬਰਸਾਤ ਦੇ ਦਿਨਾਂ ਵਿੱਚ ਦੁਕਾਨਾਂ ਤੇ ਸਮਾਨ ਖ਼ਰੀਦਣ,ਧੁੱਪ ਵਿੱਚ ਛਾਵੇਂ ਬਹਿ ਜਾਣਾ ਪ੍ਰੰਤੂ ਇਸ ਬਰਾਂਡੇ ਦਾ ਫ਼ਾਇਦਾ ਅਸਲ ਦੁਕਾਨਦਾਰ ਹੀ ਲੈ ਰਹੇ ਹਨ| ਦੁਕਾਨਦਾਰਾਂ ਨੇ ਇੱਕ ਇੱਕ ਦੁਕਾਨ ਦੀਆਂ ਦੋ ਦੋ ਦੁਕਾਨਾਂ ਬਣਾ ਲਈਆਂ ਹਨ| ਢਾਬੇ ਮਾਲਕਾਂ ਨੇ ਭੱਠੀਆਂ ਅਤੇ ਆਪਣੇ ਕਾਊਟਰ ਬਰਾਂਡੇ ਦੇ ਬਾਹਰ ਫਾਈਬਰ ਅਤੇ ਟੀਨਾ ਨਾਲ ਕਵਰ ਕਰਕੇ ਬਾਹਰ ਬਣਾ ਲਏ ਹਨ ਤੇ ਅੰਦਰ ਗ੍ਰਾਹਕਾਂ ਦੇ ਬੈਠਣ ਲਈ ਮੇਜ਼ ਕੁਰਸੀਆਂ ਲਗਾ ਲਈਆਂ ਹਨ|
ਉਹਨਾਂ ਦੱਸਿਆ ਕਿ ਇਸ ਬਾਰੇ ਹਾਊਸਫੈਡ ਫਲੈਟਾਂ ਦੇ ਮੈਨੇਜਰ ਮੇਜਰ ਸਿੰਘ ਨੂੰ ਬਹੁਤ ਵਾਰੀ ਲਿਖਤੀ ਦੇ ਚੁੱਕੇ ਹਾਂ ਪਰ ਉਹ ਕਾਰਵਾਈ ਕਰਨ ਦੀ ਗੱਲ ਕਹਿ ਕੇ ਟਾਲ ਦਿੰਦੇ ਹਨ| ਉਹਨਾਂ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ|
ਇਸ ਸੰਬੰਧੀ ਜਦੋਂ ਹਾਊਸਫੈਡ ਪ੍ਰਬੰਧਕ ਅਭਿਤੇਜ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਕੰਮ ਸਿਰਫ਼ ਹਾਊਸਫੈੱਡ ਮੈਨੇਟਨਸ਼ ਦੇਖਣ ਦਾ ਹੈ ਨਾਜਾਇਜ਼ ਕਬਜ਼ੇ ਦਾ ਕੰਮ ਉਹਨਾਂ ਦੇ ਕੰਮਾਂ ਤੋਂ ਬਾਹਰ ਹੈ| ਨਾਜਾਇਜ਼ ਕਬਜ਼ਿਆਂ ਬਾਰੇ ਹਾਊਸਫੈਡ ਦੇ ਮੈਨੇਜਰ ਮੇਜਰ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਇਸ ਬਾਰੇ ਉਹ ਕੁੱਝ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਜਦੋਂ ਉਚ ਅਧਿਕਾਰੀਆਂ ਜਾਂ ਐਸ ਡੀ ਓ ਵੱਲੋਂ ਕੋਈ ਚਿੱਠੀ ਆਏਗੀ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ|
ਇਸ ਬਾਰੇ ਜਦੋਂ ਐਸ ਡੀ ਓ ਸ੍ਰੀ ਅਰੁਣ ਵਾਸੂਦੇਵ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਨਾਜਾਇਜ਼ ਕਬਜ਼ੇ ਬਾਰੇ ਹੁਣੇ ਪਤਾ ਲੱਗਿਆ ਸੀ| ਉਹਨਾਂ ਨੇ ਦੁਕਾਨਦਾਰਾਂ ਨੂੰ ਜ਼ੁਬਾਨੀ ਹਦਾਇਤ ਕਰ ਦਿੱਤੀ ਹੈ ਅਤੇ ਲਿਖਤੀ ਚਿੱਠੀ ਕੱਢ ਕੇ ਨਜਾਇਜ਼ ਕਬਜ਼ੇ ਹਟਾਏ ਜਾਣਗੇ|

Leave a Reply

Your email address will not be published. Required fields are marked *