ਬਨੂੰੜ -ਰਾਜਪੁਰਾ ਰੋਡ ਉਪਰ ਲੱਗੇ ਲੰਬੇ ਜਾਮ ਕਾਰਨ ਲੋਕ ਪ੍ਰੇਸ਼ਾਨ

ਬਨੂੰੜ, 6 ਜੂਨ (ਸ.ਬ.) ਬਨੂੰੜ ਤੋਂ ਰਾਜਪੁਰਾ ਜਾਂਦੀ ਸੜਕ ਉਪਰ ਬੀਤੇ ਦਿਨ ਸ਼ਾਮ ਸਮੇਂ ਭਾਰੀ ਜਾਮ ਲੱਗ ਗਿਆ ਜੋ ਕਿ ਇੱਕ ਘੰਟਾ ਤੋਂ ਵੀ ਵੱਧ ਸਮਾਂ ਲੱਗਿਆ ਰਿਹਾ| ਇਸ ਜਾਮ ਕਾਰਨ ਦੋਵੇਂ ਪਾਸੇ ਕਈ ਕਿਲੋਮੀਟਰ ਤਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ| ਇਸ ਜਾਮ ਵਿਚ ਫਸੇ ਲੋਕਾਂ ਦਾ ਗਰਮੀ ਕਾਰਨ ਬਹੁਤ ਬੁਰਾ ਹਾਲ ਹੋ ਰਿਹਾ ਸੀ, ਛੋਟੇ ਬੱਚੇ ਗਰਮੀ ਅਤੇ ਭੁੱਖ ਨਾਲ ਵਿਲਕ ਰਹੇ ਸਨ| ਇਕ ਘੰਟੇ ਦੀ ਲੰਮੀ ਜੱਦੋਜਹਿਦ ਮਗਰੋਂ ਇਹ ਜਾਮ ਖੁਲਵਾਇਆ ਜਾ ਸਕਿਆ| ਇਸ ਕਾਰਨ ਇਸ ਜਾਮ ਵਿਚ ਫਸੇ ਲੋਕ ਆਪਣੇ ਘਰਾਂ ਨੂੰ ਜਾਣ ਲਈ ਬਹੁਤ  ਲੇਟ ਹੋ ਗਏ|
ਅਸਲ ਵਿਚ ਜਦੋਂ ਤੋਂ ਜੀਰਕਪੁਰ ਪਟਿਆਲਾ ਸੜਕ ਨੂੰ ਨਵੀਂ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਇਸ ਸੜਕ ਉਪਰ ਥਾਂ ਥਾਂ ਜਾਮ ਲੱਗਦੇ ਰਹਿੰਦੇ ਹਨ| ਸੜਕ ਬਣਾਉਣ ਵਿਚ ਵਰਤੀ ਜਾ ਰਹੀ ਭਾਰੀ ਮਸ਼ੀਨਰੀ ਅਤੇ ਵੱਡੇ ਵਾਹਨਾਂ ਕਾਰਨ ਵੀ ਅਕਸਰ ਹੀ ਜਾਮ ਲੱਗ ਜਾਂਦੇ ਹਨ| ਇਸ ਤੋਂ ਇਲਾਵਾ ਆਮ ਵਾਹਨ ਚਾਲਕ ਵੀ ਜਲਦੀ ਜਾਣ ਅਤੇ ਅੱਗੇ ਨਿਕਲਣ ਦੀ ਦੌੜ ਵਿਚ ਆਪਣੇ ਵਾਹਨਾਂ ਨੂੰ ਗਲਤ ਸਾਈਡ ਉਪਰ ਲੈ ਜਾਂਦੇ ਹਨ, ਜਿਸ ਕਰਕੇ ਜਾਮ ਲੱਗ ਜਾਂਦਾ ਹੈ ਜੋ ਕਿ ਅਕਸਰ ਹੀ ਕਈ ਕਈ ਘੰਟੇ ਲਗਿਆ ਰਹਿੰਦਾ ਹੈ|
ਅਸਲ ਵਿਚ ਇਸ ਸੜਕ ਨੂੰ ਬਣਾਉਣ ਦਾ ਕੰਮ ਬਹੁਤ ਹੌਲੀ ਰਫਤਾਰ ਨਾਲ ਚਲ ਰਿਹਾ ਹੈ, ਜਿਸ ਕਾਰਨ ਹੀ ਅਜਿਹੀ ਸਥਿਤੀ ਹਰ ਦਿਨ ਹੀ ਪੈਦਾ ਹੋ ਰਹੀ ਹੈ,ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

Leave a Reply

Your email address will not be published. Required fields are marked *