ਬਨੂੰੜ-ਰਾਜਪੁਰਾ ਰੋਡ ਉੱਪਰ ਲੱਗੇ ਤਿੰਨ ਘੰਟੇ ਦੇ ਜਾਮ ਕਾਰਨ ਵਾਹਨ ਚਾਲਕ ਪ੍ਰੇਸ਼ਾਨ ਹੋਏ

ਬਨੂੰੜ,12 ਅਪ੍ਰੈਲ (ਸ.ਬ.) ਬ ੀਤੀ ਸ਼ਾਮ 5 ਵਜੇ ਦੇ ਕਰੀਬ ਬਨੂੰੜ-ਰਾਜਪੁਰਾ ਸੜਕ ਉੱਪਰ ਚਿਤਕਾਰਾ ਯੂਨੀਵਰਸਿਟੀ ਦੇ ਸਾਹਮਣੇ ਮੁੱਖ ਸੜਕ ਉੱਪਰ ਹੀ ਇੱਕ ਟ੍ਰੈਕਟਰ ਟਰਾਲੀ ਖਰਾਬ ਹੋ ਕੇ ਸੜਕ ਵਿਚਕਾਰ ਹੀ ਫਸ ਗਏ, ਜਿਸ ਕਾਰਨ ਉਸ ਸੜਕ ਉੱਪਰ ਆਵਾਜਾਈ ਹੀ ਬੰਦ ਹੋ ਗਈ ਅਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ|
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਨੂੰੜ ਤੋਂ ਰਾਜਪੁਰਾ ਵੱਲ ਜਾ ਰਹੀ ਇਕ ਟ੍ਰੈਕਟਰ ਟਰਾਲੀ ਦੀ ਹੱਬ ਟੁੱਟ ਗਈ, ਜਿਸ ਕਾਰਨ ਇਹ ਟ੍ਰੈਕਟਰ ਟਰਾਲੀ ਮੁੱਖ ਸੜਕ ਉਪਰ ਬਿਲਕੁਲ ਵਿਚਾਲੇ ਫਸ ਗਈ| ਚਿਤਕਾਰਾ ਯੂਨੀਵਰਸਿਟੀ ਦੇ ਅੱਗੇ ਫਲਾਈਓਵਰ ਦੀ ਉਸਾਰੀ ਹੋਣ ਕਾਰਨ ਇਥੇ ਸੜਕ ਪਹਿਲਾਂ ਹੀ ਕਾਫੀ ਤੰਗ ਹੈ ਅਤੇ ਬੱਸਾਂ ਤੇ ਟਰੱਕ ਵੀ ਬੜੀ ਮੁਸ਼ਕਿਲ ਨਾਲ ਲੰਘਦੇ ਹਨ| ਟ੍ਰੈਕਟਰ ਟਰਾਲੀ ਦੇ ਖਰਾਬ ਹੋਣ ਕਰਕੇ  ਹੋਰ ਵਾਹਨਾਂ ਦੇ ਨਿਕਲਣ ਲਈ ਇਸ ਸੜਕ ਉੱਪਰ ਥਾਂ ਹੀ ਨਹੀਂ ਬਚੀ,ਜਿਸ ਕਰਕੇ ਉਥੇ ਭਾਰੀ ਜਾਮ ਲੱਗ ਗਿਆ ਅਤੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ| ਇਹ ਜਾਮ ਕਰੀਬ ਤਿੰਨ ਘੰਟੇ ਤੋਂ ਜਿਆਦਾ ਸਮਾਂ ਲੱਗਿਆ ਰਿਹਾ, ਜਿਸ ਕਰਕੇ ਵਾਹਨਾਂ ਵਿੱਚ ਬੈਠੇ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਵੇਖੇ ਗਏ|

Leave a Reply

Your email address will not be published. Required fields are marked *