ਬਨੂੰੜ-ਰਾਜਪੁਰਾ ਰੋਡ ਤੇ ਲੱਗਦੇ ਜਾਮ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਬਨੂੰੜ-ਪਟਿਆਲਾ ਰੋਡ ਉੱਪਰ ਹਰ ਦਿਨ ਹੀ ਲੰਮੇ ਜਾਮ ਲੱਗ ਜਾਂਦੇ ਹਨ| ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਇਸ ਸੜਕ ਨੂੰ ਨਵਾਂ ਬਨਾਉਣ ਦਾ ਕੰਮ ਚਲ ਰਿਹਾ ਹੈ ਅਤੇ ਕਈ ਥਾਵਾਂ ਤੇ ਫਲਾਈਓਵਰ ਵੀ ਬਣਾਏ ਜਾ ਰਹੇ ਹਨ ਪਰ ਇਹ ਸਾਰਾ ਕੰਮ ਬਹੁਤ ਹੌਲੀ ਚਲ ਰਿਹਾ ਹੈ| ਜਿਸ ਕਾਰਨ ਇਸ ਸੜਕ ਉੱਪਰ ਆਵਾਜਾਈ ਦੀ ਗੰਭੀਰ ਸਮੱਸਿਆ ਖੜੀ ਹੋ ਗਈ ਹੈ|
ਨਵੀਂ ਸੜਕ ਤੇ ਫਲਾਈਓਵਰ ਬਨਾਉਣ ਦਾ ਕੰਮ ਚਲਦਾ ਹੋਣ ਕਰਕੇ ਵਾਹਨਾਂ ਲਈ ਬਹੁਤ ਘੱਟ ਰਸਤਾ ਬਚਿਆ ਹੈ| ਉਸ ਰਸਤੇ ਉਪਰ ਵੀ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਨ ਦੀ ਦੌੜ ਵਿਚ ਆਪਣੇ ਵਾਹਨ ਫਸਾ ਲੈਂਦੇ ਹਨ ਅਤੇ ਜਾਮ ਲੱਗ ਜਾਂਦਾ ਹੈ| ਇਸ ਤੋਂ ਇਲਾਵਾ ਵੱਡੇ ਵੱਡੇ ਟਰਾਲਿਆਂ ਦੇ ਕਾਰਨ ਵੀ ਜਾਮ ਲੱਗ ਜਾਂਦਾ ਹੈ ਅਤੇ ਇਹ ਜਾਮ ਕਈ ਵਾਰ ਬਹੁਤ ਲੰਮਾ ਸਮਾਂ ਜਾਰੀ ਰਹਿੰਦਾ ਹੈ| ਇਸ ਜਾਮ ਕਾਰਨ ਲੋਕਾਂ ਨੂੰ ਬਹੁਤ  ਪ੍ਰੇਸ਼ਾਨ ਹੋਣਾ ਪੈਂਦਾ ਹੈ|

Leave a Reply

Your email address will not be published. Required fields are marked *