ਬਬੀਤਾ ਰਾਣੀ ਵਲੋਂ ਵਾਰਡ ਨੰਬਰ 17 ਵਿੱਚ ਚੋਣ ਪ੍ਰਚਾਰ ਸ਼ੁਰੂ
ਐਸ ਏ ਐਸ ਨਗਰ, 25 ਨਵੰਬਰ (ਜਸਵਿੰਦਰ ਸਿੰਘ) ਵਾਰਡ ਨੰਬਰ 17 ਤੋਂ ਕਾਂਗਰਸੀ ਉਮੀਦਵਾਰ ਬਬੀਤਾ ਰਾਣੀ ਸ਼ਰਮਾ ਵਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਅਤੇ ਆਪਣੇ ਹੱਕ ਵਿਚ ਵੋਟਾਂ ਮੰਗੀਆਂ ਗਈਆਂ|
ਇਸ ਮੌਕੇ ਉਹਨਾਂ ਵਲੋਂ ਇਲਾਕਾ ਵਾਸੀਆਂ ਨੂੰ ਭਰੋਸਾ ਦਿਤਾ ਗਿਆ ਕਿ ਉਹ ਜਿਤਣ ਤੋਂ ਬਾਅਦ ਉਹਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹਲ ਕਰਵਾਉਣਗੇ|
ਇਸ ਮੌਕੇ ਉਹਨਾ ਨਾਲ ਮਹਿਲਾ ਕਾਂਗਰਸ ਮੁਹਾਲੀ ਪ੍ਰਧਾਨ ਡਿੰਪਲ ਸਭਰਵਾਲ, ਅਰੁਣਾ ਸ਼ਰਮਾ, ਵੀਨਾ ਤੋਖੀ, ਸੁਖਮਨੀ ਸੁਸਾਇਟੀ ਦੇ ਪ੍ਰਧਾਨ ਕੰਵਲਜੀਤ ਕੌਰ ਸੇਠੀ, ਮੋਨਿਕਾ ਸ਼ਰਮਾ, ਕੁਸ਼ਲਿਆ ਸ਼ਰਮਾ ਅਤੇ ਸੁਰਿੰਦਰ ਕੌਰ ਹਾਜਰ ਸਨ|