ਬਬੀਤਾ ਸ਼ਰਮਾ ਵਲੋਂ ਚੋਣ ਮੀਟਿੰਗ
ਐਸ.ਏ.ਐਸ. ਨਗਰ, 19 ਜਨਵਰੀ ( ਜਸਵਿੰਦਰ ਸਿੰਘ) ਮੁਹਾਲੀ ਨਗਰ ਨਿਗਮ ਦੇ ਵਾਰਡ ਨੰਬਰ 17 ਤੋਂ ਚੋਣ ਲੜ ਰਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਬਬੀਤਾ ਸ਼ਰਮਾ ਵਲੋਂ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸz. ਕੰਵਰਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਸਵਿੰਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਕਾਫੀ ਮਿਹਨਤੀ ਹਨ।
ਇਸ ਮੌਕੇ ਬਬੀਤਾ ਸ਼ਰਮਾ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਕਈ ਵਿਕਾਸ ਕੰਮ ਕਰਵਾਏ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਅੰਗਰੇਜ ਸਿੰਘ ਚਹਿਲ, ਸੁਰਜੀਤ ਕੌਰ ਸੈਣੀ ਮੀਤ ਪ੍ਰਧਾਨ ਕਾਂਗਰਸ, ਡਿੰਪਲ ਸੱਭਰਵਾਲ ਮਹਿਲਾ ਕਾਂਗਰਸ ਪ੍ਰਧਾਨ, ਵੀ. ਕੇ. ਵੈਦ ਪ੍ਰਧਾਨ ਬ੍ਰਾਹਮਣ ਸਭਾ, ਕੁਲਵੰਤ ਸੰਧੂ, ਪੀ.ਐਸ. ਮਹਿਤਾ, ਡਾ. ਜਗਜੀਤ ਸਿੰਘ ਕੋਹਲੀ, ਪ੍ਰੋਫੈਸਰ ਪੀ ਐਸ ਸੋਢੀ, ਐਨ. ਐਸ. ਖਿਆਲਾ, ਕੁਲਵੰਤ ਸਿੰਘ, ਜਰਨੈਲ ਸਿੰਘ ਖੋਖਰ, ਕਰਮ ਸਿੰਘ ਭੰਗੂ, ਗੁਲਜ਼ਾਰ ਸੈਣੀ, ਮਦਨ ਲਾਲ ਗਰਗ, ਪਵਨ ਜਗਦੰਬਾ, ਜੇ.ਪੀ. ਤੋਖੀ, ਅਜਾਇਬ ਸਿੰਘ, ਗੁਰਮੀਤ ਸਿੰਘ ਓਬਰਾਏ, ਬਦਰੀ ਪ੍ਰਸਾਦ, ਜਸਮੀਤ ਬੱਤਰਾ, ਗੁਰਚਰਨ ਸਿੰਘ, ਕੌਸ਼ੱਲਿਆ ਦੇਵੀ, ਕਸ਼ਮੀਰ ਸੰਧੂ, ਸੁਰਜੀਤ ਸਿੰਘ ਅਤੇ ਜਸਮੇਰ ਸਿੰਘ ਹਾਜ਼ਿਰ ਸਨ।