ਬਬੀਤਾ ਸ਼ਰਮਾ ਵਲੋਂ ਵੋਟਰਾਂ ਨਾਲ ਨਿੱਜੀ ਸੰਪਰਕ ਜਾਰੀ

ਐਸ.ਏ.ਐਸ.ਨਗਰ, 8 ਫਰਵਰੀ (ਜਸਵਿੰਦਰ ਸਿੰਘ) ਨਗਰ ਨਿਗਮ ਚੋਣਾਂ ਲਈ ਵਾਰਡ ਨੰ. 17 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਬਬੀਤਾ ਸ਼ਰਮਾ ਵਲੋਂ ਫੇਜ਼ 10 ਵਿੱਚ ਆਪਣੀ ਚੋਣ ਮੁਹਿੰਮ ਨੂੰ ਤੇਜ ਕਰਦਿਆ ਲੋਕਾਂ ਦੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਬਬੀਤਾ ਸ਼ਰਮਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਵਲੋਂ ਇਸ ਵਾਰਡ ਦੇ ਲੋਕਾਂ ਦੀ ਲੋੜ ਮੁਤਾਬਕ ਪਹਿਲ ਦੇ ਆਧਾਰ ਤੇ ਕੰਮ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਲੋਕ ਕੈਬਿਨੇਟ ਮੰਤਰੀ ਸz. ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕਰਵਾਏ ਗਏ ਵਿਕਾਸ ਕੰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਹ ਇਨ੍ਹਾਂ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਦੀ ਮੰਗ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕੋਸ਼ਲਿਆ ਦੇਵੀ, ਜਸਵਿੰਦਰ ਸ਼ਰਮਾ, ਮਨਮੋਹਨ ਸਿੰਘ, ਅਜੈਬ ਸਿੰਘ, ਰਾਜਕੁਮਾਰ ਸ਼ਰਮਾ, ਜੋਗਿੰਦਰ ਪਾਲ ਤੋਖੀ, ਬਦਰੀ ਪ੍ਰਸਾਦ, ਕਮਲੇਸ਼ ਸ਼ਰਮਾ, ਸਤੀਸ਼ ਕੁਮਾਰ, ਪੰਕਜ ਰਾਜਪੂਤ, ਮਹਿਲਾ ਕਾਂਗਰਸ ਪ੍ਰਧਾਨ ਡਿੰਪਲ ਸਭਰਵਾਲ, ਮੋਨਿਕਾ ਸਭਰਵਾਲ, ਅਰੁਣਾ ਸ਼ਰਮਾ, ਸੁਰਿੰਦਰ ਕੌਰ ਅਤੇ ਵੱਡੀ ਗਿਣਤੀ ਸਮਰਥਕ ਮੌਜੂਦ ਸਨ।

Leave a Reply

Your email address will not be published. Required fields are marked *