ਬਬੀਤਾ ਸ਼ਰਮਾ ਵੱਲੋਂ ਚੋਣ ਪ੍ਰਚਾਰ ਤੇਜ

ਐਸ ਏ ਐਸ ਨਗਰ, 27 ਜਨਵਰੀ (ਜਸਵਿੰਦਰ ਸਿੰਘ) ਨਗਰ ਨਿਗਮ ਚੋਣਾਂ ਸੰਬੰਧੀ ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਬਬੀਤਾ ਸ਼ਰਮਾ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵਾਰਡ ਵਿੱਚ ਪੈਂਦੀਆਂ ਫੇਜ਼ 11 ਦੀਆਂ ਕੋਠੀਆਂ ਵਿੱਚ ਆਪਣੇ ਸਮਰਥਕਾਂ ਨਾਲ ਘਰੋਂ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਬਬੀਤਾ ਸ਼ਰਮਾ ਨੇ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਵਾਰਡ ਦੇ ਵੋਟਰ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਸ੍ਰੀ ਜਸਵਿੰਦਰ ਸ਼ਰਮਾ, ਕੌਸ਼ੱਲਿਆ ਦੇਵੀ, ਮਹਿਲਾ ਕਾਂਗਰਸ ਦੀ ਪ੍ਰਧਾਨ ਡਿੰਪਲ ਸੱਭਰਵਾਲ, ਅਜਾਇਬ ਸਿੰਘ, ਹਰਕੇਸ਼ ਰਾਣਾ, ਬਦਰੀ ਪ੍ਰਸਾਦ, ਸੁਨੀਲ ਆਹੂਜਾ, ਨਰਾਇਣਜੀਤ ਸਿੰਘ ਹੂੰਝਣ, ਰਾਮ ਧੀਰ ਯਾਦਵ, ਮਨਮੋਹਨ ਸਿੰਘ, ਅਰੁਣ ਕੁਮਾਰ, ਰਾਜ ਕੁਮਾਰ ਸ਼ਰਮਾ, ਮਹਿੰਦਰਪਾਲ ਸ਼ਰਮਾ, ਮੋਨਿਕਾ ਸੱਭਰਵਾਲ, ਅੰਜਲੀ ਗਰਗ, ਸ੍ਰੀਮਤੀ ਸੀਮਾ, ਰੇਖਾ, ਕੁਲਵੰਤ ਸੰਧੂ, ਕਰਨ ਭੰਗੂ, ਗੁਲਜ਼ਾਰ ਸਿੰਘ ਸਮੇਤ ਉਨ੍ਹਾਂ ਦੇ ਹੋਰ ਸਮਰਥਕ ਹਾਜਿਰ ਸਨ।

Leave a Reply

Your email address will not be published. Required fields are marked *