ਬਰਖਾ ਸ਼ੁਕਲਾ ਸਿੰਘ ਨੂੰ ਕਾਂਗਰਸ  ਨੇ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢਿਆ

ਨਵੀਂ ਦਿੱਲੀ, 21 ਅਪ੍ਰੈਲ (ਸ.ਬ.) ਦਿੱਲੀ ਮਹਿਲਾ ਕਾਂਗਰਸ ਦੀ ਚੇਅਰਪਰਸਨ ਬਰਖਾ ਸ਼ੁਕਲਾ ਸਿੰਘ ਨੂੰ ਦਲ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ 6 ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ| ਬਰਖਾ ਸ਼ੁਕਲਾ ਸਿੰਘ ਨੇ ਵੀਰਵਾਰ ਨੂੰ ਪ੍ਰਦੇਸ਼ ਪ੍ਰਧਾਨ ਅਜੇ ਮਾਕਨ ਤੇ ਗਲਤ ਵਤੀਰਾ ਕਰਨ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ| ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਰਟੀ ਵਿੱਚ ਬਣੀ ਰਹੇਗੀ| ਉਨ੍ਹਾਂ ਨੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਤੇ ਵੀ ਵਰਕਰਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਾਏ ਸਨ| ਦਿੱਲੀ ਦੇ ਤਿੰਨ ਨਿਗਮਾਂ ਦੇ 23 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬਰਖਾ ਦੇ ਇਸ ਬਿਆਨ ਨੂੰ ਪਾਰਟੀ ਵਿਰੋਧੀ ਗਤੀਵਿਧੀ ਮੰਨਦੇ ਹੋਏ ਅੱਜ 6 ਸਾਲਾਂ ਲਈ ਦਲ ਤੋਂ ਬਰਖ਼ਾਸਤ ਕਰ ਦਿੱਤਾ ਗਿਆ| ਦਿੱਲੀ ਕਾਂਗਰਸ ਦੀ 4 ਮੈਂਬਰੀ ਅਨੁਸ਼ਾਸਨ ਕਮੇਟੀ ਦੀ ਸਵੇਰ ਹੋਈ ਬੈਠਕ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਪ੍ਰਸਤਾਵ ਪਾਸ ਕਰ ਕੇ ਬਰਖਾ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਗਿਆ| ਕਮੇਟੀ ਵਿੱਚ ਦਿੱਲੀ ਦੇ ਸਾਬਕਾ ਮੰਤਰੀ ਨਰਿੰਦਰ ਨਾਥ, ਸਾਬਕਾ ਪ੍ਰਦੇਸ਼ ਮਹਿਲਾ ਚੇਅਰਪਰਸਨ ਆਭਾ ਚੌਧਰੀ, ਮਹਿਮੂਦ ਜੀਆ ਅਤੇ ਸੁਰੇਂਦਰ ਕੁਮਾਰ ਸ਼ਾਮਲ ਹਨ|
ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਰਹੀ ਬਰਖਾ ਨੇ ਕਿਹਾ ਕਿ ਕਾਂਗਰਸ ਦੀ ਕਥਨੀ ਅਤੇ ਕਰਨੀ ਵਿੱਚ ਹੁਣ ਬਹੁਤ ਫਰਕ ਹੈ| ਇਕ ਸਾਲਾਂ ਤੋਂ ਉਹ ਸ਼੍ਰੀ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਜ ਤੱਕ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ| ਕਾਂਗਰਸ ਨੂੰ ਵੱਖ ਵਿਚਾਰਧਾਰਾ ਦੀ ਪਾਰਟੀ ਦੱਸਦੇ ਹੋਏ ਬਰਖਾ ਨੇ ਕਿਹਾ ਕਿ ਇਸ ਲਈ ਉਹ ਕਾਂਗਰਸ ਨਹੀਂ  ਛੱਡੇਗੀ| ਕਾਂਗਰਸ ਦੀ ਅਗਵਾਈ ਕਮਜ਼ੋਰ ਹੈ, ਇਸ ਗੱਲ ਨੂੰ ਪਾਰਟੀ ਦਾ ਹਰ ਛੋਟਾ ਵੱਡਾ ਨੇਤਾ ਕਹਿੰਦਾ ਹੈ ਪਰ ਕਿਸੇ ਦੀ ਸਾਹਮਣੇ ਆ ਕੇ ਬੋਲਣ ਦੀ ਹਿੰਮਤ ਨਹੀਂ ਹੈ| ਜ਼ਿਕਰਯੋਗ ਹੈ ਕਿ ਦਿੱਲੀ ਕਾਂਗਰਸ ਦੇ ਉੱਚ ਨੇਤਾ ਅਤੇ ਸ਼ੀਲਾ ਸਰਕਾਰ ਵਿੱਚ ਮੰਤਰੀ ਰਹੇ ਅਰਵਿੰਦਰ ਸਿੰਘ ਲਵਲੀ ਨੇ ਵੀ ਮੰਗਲਵਾਰ ਨੂੰ ਕਾਂਗਰਸ ਦੀ ਅਗਵਾਈ ਤੇ ਨਗਰ ਨਿਗਮ ਚੋਣਾਂ ਵਿੱਚ ਟਿਕਟਾਂ ਦੀ ਵਿਕਰੀ ਦਾ ਦੋਸ਼ ਲਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ| ਬਰਖਾ ਨੇ ਦੋਸ਼ ਲਾਇਆ ਕਿ ਦਿੱਲੀ ਨਗਰ ਨਿਗਮ ਚੋਣਾਂ ਲਈ ਔਰਤਾਂ ਨੂੰ ਪੂਰੀ ਗਿਣਤੀ ਵਿੱਚ ਟਿਕਟ ਨਹੀਂ ਦਿੱਤੇ ਗਏ| ਇਸ ਦੀ ਸ਼ਿਕਾਇਤ ਸ਼੍ਰੀ ਗਾਂਧੀ ਨੂੰ ਵੀ ਕੀਤੀ ਗਈ ਸੀ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ| ਉਨ੍ਹਾਂ ਕਿਹਾ ਕਿ ਬਹੁਤ ਦੁਖੀ ਹੋ ਕੇ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਸ਼੍ਰੀ ਗਾਂਧੀ ਅਤੇ ਸ਼੍ਰੀ ਮਾਕਨ ਦੀ ਅਗਵਾਈ ਦੇ ਅਧਿਕਾਰ ਅਤੇ ਸੁਰੱਖਿਆ ਦੇ ਮਸਲੇ ਤੇ ਸਿਰਫ ਵੋਟ ਬਟੋਰਨ ਲਈ ਗੱਲ ਕੀਤੀ ਜਾਂਦੀ ਹੈ| ਸ਼੍ਰੀ ਮਾਕਨ ਨੇ ਨਾ ਸਿਰਫ ਮੇਰੇ ਨਾਲ ਗਲਤ ਵਤੀਰਾ ਕੀਤਾ ਸਗੋਂ ਮਹਿਲਾ ਕਾਂਗਰਸ ਦੀਆਂ ਕਈ ਹੋਰ ਅਹੁਦਾ ਅਧਿਕਾਰੀਆਂ ਨਾਲ ਵੀ ਅਜਿਹਾ ਵਤੀਰਾ ਕੀਤਾ| ਇਹ ਗੱਲ ਜਦੋਂ ਸ਼੍ਰੀ ਗਾਂਧੀ ਦੇ ਨੋਟਿਸ ਵਿੱਚ ਲਿਆਂਦੀ ਗਈ ਤਾਂ ਉਨ੍ਹਾਂ ਨੇ ਅਣਦੇਖੀ ਕਰ ਦਿੱਤੀ|

Leave a Reply

Your email address will not be published. Required fields are marked *