ਬਰਡ ਫਲੂ ਦਾ ਵਾਇਰਸ ਫੈਲਣ ਤੋਂ ਰੋਕਣ ਲਈ ਫਰਾਂਸ ਵਿਚ ਮਾਰੀਆਂ ਜਾਣਗੀਆਂ ਤਿੰਨ ਲੱਖ ਤੋਂ ਵੱਧ ਬਤਖਾਂ

ਪੈਰਿਸ, 22 ਫਰਵਰੀ (ਸ.ਬ.) ਫਰਾਂਸ ਦੀ ਸਰਕਾਰ ਨੇ ਬਰਡ ਫਲੂ ਤੋਂ ਪ੍ਰਭਾਵਿਤ ਦੱਖਣੀ-ਪੱਛਮੀ ਖੇਤਰ ਵਿੱਚ 3,60,000 ਬਤਖਾਂ ਨੂੰ ਮਾਰਨ ਦਾ ਹੁਕਮ ਦਿੱਤਾ ਹੈ, ਜਿਸ ਦਾ ਅਸਰ ਇੱਥੋਂ ਦੇ ਫੋਈ ਗ੍ਰਾਸ ਉਦਯੋਗ ਤੇ    ਪਵੇਗਾ| ਫੋਈ ਗ੍ਰਾਸ ਇੱਥੋਂ ਦਾ ਇਕ ਭੋਜਨ ਹੈ, ਜੋ ਕਿ ਬਤਖਾਂ ਦੇ ਜਿਗਰ ਤੋਂ ਬਣਾਇਆ ਜਾਂਦਾ ਹੈ| ਲਾਂਡੇਸ     ਖੇਤਰ ਵਿੱਚ ਫੋਈ ਗ੍ਰਾਸ ਦੇ ਉਤਪਾਦਨ ਤੇ ਕਾਫੀ ਅਸਰ ਪਵੇਗਾ| ਫਰਾਂਸ ਵਿੱਚ ਬਤਖਾਂ ਦੇ ਜਿਗਰ ਤੋਂ ਬਣਨ ਵਾਲੇ ਇਸ ਵਿਵਾਦਤ ਭੋਜਨ ਦੇ ਕੁੱਲ ਉਤਪਾਦਨ ਵਿੱਚੋਂ ਇਕ ਚੌਥਾਈ ਉਤਪਾਦਨ ਲਾਂਡੇਸ ਵਿੱਚ ਹੀ ਹੁੰਦਾ ਹੈ|
ਖੇਤੀਬਾੜੀ ਮੰਤਰੀ ਲੇਅ ਫੋਲ ਨੇ ਕਿਹਾ ਕਿ ਆਉਣ ਵਾਲੇ 15 ਦਿਨਾਂ ਵਿੱਚ 3,60,000 ਬਤਖਾਂ ਨੂੰ ਮਾਰਿਆ ਜਾਵੇਗਾ|
ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਰੀਆਂ ਜਾਣ ਵਾਲੀਆਂ ਬਤਖਾਂ ਦੀ ਗਿਣਤੀ 6,00,000 ਦੱਸੀ ਸੀ| ਫਰਾਂਸ ਐਚ5 ਐਨ8 ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਪੂਰੇ ਯੂਰਪ ਵਿੱਚ ਫੈਲ ਰਿਹਾ ਹੈ|

Leave a Reply

Your email address will not be published. Required fields are marked *