ਬਰਤਾਨੀਆ ਦੀ ਮਹਾਰਾਣੀ ਨੇ ਅਮਿਤਾਭ ਨੂੰ ਸੱਦਿਆ, ਬਿਗ ਬੀ ਕੋਲ ਨਹੀਂ ਹੈ ਵਕਤ

ਮੁੰਬਈ, 24 ਫਰਵਰੀ (ਸ.ਬ.) ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਨੂੰ ਕਵੀਨ ਐਲੀਜਾਬੈਥ ਨੇ ਬਾਕਿੰਘਮ ਪੈਲੇਸ ਵਿੱਚ ਹੋਣ ਵਾਲੇ ਇਕ ਪ੍ਰੋਗਰਾਮ ਦਾ ਸੱਦਾ ਦਿੱਤਾ ਪਰ ਅਮਿਤਾਭ ਬਚਨ ਸਮਾਂ ਨਾ ਹੋਣ ਕਾਰਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੇ ਇਸ ਸਬੰਧੀ ਉਨ੍ਹਾਂ ਨੇ ਮਹਾਰਾਣੀ ਐਲੀਜਾਬੈਥ ਕੋਲੋਂ ਮੁਆਫ਼ੀ ਵੀ ਮੰਗੀ| ਜ਼ਿਕਰਯੋਗ ਹੈ ਕਿ ਬਕਿੰਘਮ ਪੈਲੇਸ ਵਿੱਚ ਇੰਗਲੈਂਡ ਤੇ ਭਾਰਤ ਦਾ ਇਕ ਸੰਸਕ੍ਰਿਤਕ ਪ੍ਰੋਗਰਾਮ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲਾ ਹੈ|

Leave a Reply

Your email address will not be published. Required fields are marked *