‘ਬਰਥਡੇ ਗਰਲ’ ਕੇਰਬਰ ਆਸਟਰੇਲੀਆਈ ਓਪਨ ਦੇ ਤੀਜੇ ਦੌਰ ਵਿੱਚ

ਮੈਲਬੋਰਨ, 18 ਜਨਵਰੀ (ਸ.ਬ.) ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰਨ ਏਂਜੇਲਿਕ ਕੇਰਬਰ ਨੇ ਆਪਣੇ ਜਨਮਦਿਨ ਦੇ ਦਿਨ ਆਸਟਰੇਲੀਆਈ ਓਪਨ ਦੇ ਤੀਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਪਰ ਜਰਮਨੀ ਦੀ ਹੀ ਕੈਰਿਨਾ ਵਿਥੋਏਫਟ ਨੂੰ ਹਰਾਉਣ ਵਿੱਚ ਉਸ ਨੂੰ ਕਾਫੀ ਮਿਹਨਤ ਕਰਨੀ ਪਈ|
ਪਿਛਲੇ ਸਾਲ ਸੇਰੇਨਾ ਵਿਲੀਅਮਸ ਨੂੰ ਹਰਾ ਕੇ ਅਮਰੀਕੀ ਓਪਨ ਜਿੱਤਣ ਵਾਲੀ ਕੇਰਬਰ ਨੇ 6-2, 6-7, 6-2 ਨਾਲ ਜਿੱਤ ਦਰਜ ਕੀਤੀ| ਹੁਣ ਉਸ ਦਾ ਸਾਹਮਣਾ ਚੈਕ ਗਣਰਾਜ ਦੀ ਕ੍ਰਿਸਟੀਨਾ ਪਲਿਸਕੋਵਾ ਜਾਂ ਰੋਮਾਨੀਆ ਦੀ 27ਵਾਂ ਦਰਜਾ ਪ੍ਰਾਪਤ ਇਰਿਨਾ                  ਕਾਮੇਲੀਆ ਬੇਗੂ ਨਾਲ ਹੋਵੇਗਾ|

Leave a Reply

Your email address will not be published. Required fields are marked *