ਬਰਨਾਲਾ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ

ਘਨੌਰ, 18 ਜਨਵਰੀ (ਅਭਿਸ਼ੇਕ ਸੂਦ) ਕਸਬਾ ਘਨੌਰ ਵਿਖੇ ਆਮ ਆਦਮੀ ਪਾਰਟੀ ਵਲੋਂ 20 ਜਨਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਬਲਵਿੰਦਰ ਸਿੰਘ ਝਾੜਵਾ, ਰਕੇਸ਼ ਕੁਮਾਰ ਬੱਗਾ ਦੀ ਸਾਝੀ ਅਗੁਵਾਈ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਸ਼ਿਰਕਤ ਕਰਦਿਆਂ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਮੰਨੂ, ਜਿਲਾ ਪ੍ਰਧਾਨ ਚੇਤਨ ਸਿੰਘ ਜ਼ੋੜ ਮਾਜਰਾ ਨੇ ਕਿਹਾ ਕਿ 20 ਜਨਵਰੀ ਨੂੰ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਵੱਲਂੋ ਅਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਵੇਖਦੇ ਹੋਏ ਰੈਲੀ ਕੀਤੀ ਜਾ ਰਹੀ | ਰੈਲੀ ਵਿੱਚ ਹਲਕਾ ਘਨੌਰ ਤੋਂ 25 ਬੱਸਾਂ ਦਾ ਕਾਫਲਾ ਜਾਵੇਗਾ| ਰੈਲੀ ਨੂੰ ਆਮ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ | ਮੰਨੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤਂੋ ਪਹਿਲਾਂ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕੀਤਾ ਜਾਵੇਗਾ ਅਤੇ ਜਲਦੀ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣਗੇ | ਇਸ ਮੌਕੇ ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 20 ਦੀ ਰੈਲੀ ਵਿੱਚ ਵੱਡੇ ਪੱਧਰ ਤੇ ਸਮੂਲੀਅਤ ਕਰਨ| ਇਸ ਮੌਕੇ ਅਮਰਜੀਤ ਸਿੰਘ ਮੰਡੋਲੀ, ਗੁਰਦੇਵ ਸਿੰਘ ਲਾਛੜੂ, ਜਸਵੀਰ ਸਿੰਘ ਝੁਗੀਆ, ਅਮਰਜੀਤ ਸਿੰਘ ਮੰਡੋਲੀ, ਅਮਰ ਸੈਣੀ, ਲਵੀ ਘਨੌਰ, ਗੁਰਪ੍ਰੀਤ ਸਿੰਘ ਅਤੇ ਅਮਨ ਤੁਲੀ ਵੀ ਹਾਜਰ ਸਨ|

Leave a Reply

Your email address will not be published. Required fields are marked *