ਬਰਨਾਲਾ : ਸਰਕਾਰੀ ਸਕੂਲ ਦੇ 11 ਵਿਦਿਆਰਥੀ ਚੇਚਕ ਤੋਂ ਹੋਏ ਪ੍ਰਭਾਵਿਤ

ਬਰਨਾਲਾ, 14 ਮਾਰਚ (ਸ.ਬ.) ਬਰਨਾਲਾ ਦੇ ਪਿੰਡ ਰਾਮਗੜ੍ਹ ਦੇ ਇਕ ਸਰਕਾਰੀ ਸਕੂਲ ਵਿੱਚ 11 ਵਿਦਿਆਰਥੀ ਚੇਚਕ (ਚਿਕਨਪੋਕਸ) ਦੀ ਬਿਮਾਰੀ ਦੀ ਲਪੇਟ ਵਿੱਚ ਆ ਗਏ| ਬੱਚਿਆਂ ਦੇ ਇਸ ਬਿਮਾਰੀ ਤੋਂ ਗ੍ਰਸਤ ਹੋਣ ਦਾ ਕਾਰਨ ਢੁਕਵੇਂ ਸਫ਼ਾਈ ਪ੍ਰਬੰਧ ਨਾ ਹੋਣਾ ਮੰਨਿਆ ਜਾ ਰਿਹਾ ਹੈ| ਸਿਹਤ ਮਹਿਕਮੇ ਦੀ ਟੀਮ ਨੇ ਤੁਰੰਤ ਬੱਚਿਆਂ ਦਾ ਮੁਆਇਨਾ ਕਰਕੇ ਇਲਾਜ ਅਰੰਭ ਦਿੱਤਾ ਹੈ| ਵਿਦਿਆਰਥੀਆਂ ਦੀ ਉਮਰ 6 ਤੋਂ 13 ਸਾਲ ਵਿਚਕਾਰ ਦੱਸੀ ਜਾ ਰਹੀ ਹੈ|

Leave a Reply

Your email address will not be published. Required fields are marked *