ਬਰਫਬਾਰੀ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਬੰਦ

ਜੰਮੂ, 6 ਜਨਵਰੀ (ਸ.ਬ.) ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਅਤੇ ਬਾਰਸ਼ ਦੇ ਕਾਰਨ ਸ਼੍ਰੀਨਗਰ ਅਤੇ ਜੰਮੂ ਨੂੰ ਜੋੜਨ ਵਾਲੇ 300 ਕਿਲੋਮੀਟਰ ਲੰਬੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ| ਸਵੇਰ ਤੋਂ ਹੀ ਜਵਾਹਰ ਸੁਰੰਗ ਅਤੇ ਬਾਨਿਹਾਲ ਦੇ ਕੋਲ ਭਾਰੀ ਬਰਫਬਾਰੀ ਹੋ ਰਹੀ ਹੈ|
ਜਦੋਂਕਿ ਮੈਦਾਨੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਦਾ ਸਿਲਸਿਲਾ ਜਾਰੀ ਹੈ| ਮੌਸਮ ਵਿਭਾਗ ਦੇ ਮੁਤਾਬਕ ਹੁਣ ਹੋਰ ਬਰਫਬਾਰੀ ਹੋ ਸਕਦੀ ਹੈ| ਬੀਕਨ ਵਿਭਾਗ ਰਸਤੇ ਨੂੰ ਸਾਫ ਕਰਨ ਵਿੱਚ ਲੱਗਿਆ ਹੈ| ਨੈਸ਼ਨਲ ਹਾਈਵੇਅ ਤੇ ਤਿਲਕਨ ਅਤੇ ਬਰਫ ਦੇ ਕਾਰਨ ਸਾਵਧਾਨੀ ਦੇ ਤੌਰ ਤੇ ਫਿਲਹਾਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *