ਬਰਫਬਾਰੀ ਕਾਰਨ ਪ੍ਰਭਾਵਿਤ ਹੋਈ ਰੇਲ ਸੇਵਾ ਅੱਜ ਤੋਂ ਫਿਰ ਹੋਈ ਸ਼ੁਰੂ

ਸ਼੍ਰੀਨਗਰ, 24  ਜਨਵਰੀ (ਸ.ਬ.) ਜੰਮੂ ਕਸ਼ਮੀਰ ਦੇ ਬਾਰਾਮੁਲਾ ਵਿੱਚ ਅੱਜ ਤੜਕੇ ਬਰਫਬਾਰੀ ਕਾਰਨ ਸ਼੍ਰੀਨਗਰ-ਬੜਗਾਮ ਵਿਚਾਲੇ ਪ੍ਰਭਾਵਿਤ ਹੋਈ ਟ੍ਰੇਨ ਸੇਵਾ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ| ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਫਬਾਰੀ ਕਾਰਨ ਸ਼੍ਰੀਨਗਰ-ਬੜਗਾਮ ਵਿਚਾਲੇ ਮੁਲਤਵੀ ਕੀਤੀ ਟ੍ਰੇਨ ਨੂੰ  ਸਵੇਰੇ 8:30 ਵਜੇ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ| ਹਾਲਾਂਕਿ ਹੋਰ ਟ੍ਰੇਨਾਂ ਤੈਅ ਸਮੇਂ ਮੁਤਾਬਕ ਹੀ ਚਲ ਰਹੀਆਂ ਹਨ| ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਵਿੱਚ ਇਸ ਮਹੀਨੇ ਬਰਫਬਾਰੀ ਕਾਰਨ 2 ਵਾਰ ਟ੍ਰੇਨ ਸੇਵਾ ਪ੍ਰਭਾਵਿਤ ਹੋਈ ਹੈ|

Leave a Reply

Your email address will not be published. Required fields are marked *