ਬਰਫੀਲੇ ਤੂਫਾਨ ਕਾਰਨ ਬੁਲਗਾਰੀਆ ਅਤੇ ਰੋਮਾਨੀਆ ਵਿੱਚ ਜਨ-ਜੀਵਨ ਪ੍ਰਭਾਵਿਤ, 770 ਸ਼ਹਿਰਾਂ ਦੀ ਬਿਜਲੀ ਗੁੱਲ

ਬੁਖਾਰੇਸਟ, 7 ਜਨਵਰੀ (ਸ.ਬ.)  ਬੁਲਗਾਰੀਆ ਵਿੱਚ ਆਏ ਬਰਫੀਲੇ ਤੂਫਾਨ ਕਾਰਣ ਆਵਾਜਾਈ ਵਿਵਸਥਾ ਠੱਪ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ| ਤੂਫਾਨ ਕਾਰਣ ਨੇੜਲੇ ਦੇਸ਼ ਰੋਮਾਨੀਆ ਦੇ ਸਭ ਤੋਂ ਵਧੇਰੇ ਸਮਰੱਥ ਪ੍ਰਮਾਣੂੰ ਊਰਜਾ ਯੰਤਰ ਨੂੰ ਬੰਦ ਕਰ ਦਿੱਤਾ ਗਿਆ ਹੈ| ਤੂਫਾਨ ਕਾਰਣ 770 ਤੋਂ ਵਧੇਰੇ ਸ਼ਹਿਰਾਂ ਦੀ ਬੱਤੀ ਕੱਟ ਦਿੱਤੀ ਗਈ ਹੈ| ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ|
ਰਾਜਧਾਨੀ ਬੁਖਾਰੇਸਟ ਨੂੰ ਕਾਲਾ ਸਾਗਰ ਨਾਲ ਜੋੜਨ ਵਾਲੇ ਮੁੱਖ ਏ-2 ਮੋਟਰ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ| ਇਸੇ ਕਾਰਨ ਵਰਨਾ ਹਵਾਈ ਅੱਡੇ ਨੂੰ ਬੰਦ ਕੀਤਾ ਗਿਆ ਹੈ ਅਤੇ ਕਈ ਉਡਾਣਾਂ ਦਾ ਸਮਾਂ ਬਦਲਿਆ ਗਿਆ ਹੈ| ਮੌਸਮ ਵਿਭਾਗ ਨੇ ਮੱਧ ਰੋਮਾਨੀਆ ਵਿੱਚ ਤਾਪਮਾਨ ਜ਼ੀਰੋ ਤੋਂ 25 ਸੈਲਸੀਅਸ ਤੋਂ ਥੱਲੇ ਰਹਿਣ ਦਾ ਅੰਦਾਜ਼ਾ ਲਗਾਇਆ ਹੈ ਜਦ ਕਿ ਬੁਲਗਾਰੀਆ ਵਿੱਚ ਤਾਪਮਾਨ ਜ਼ੀਰੋ ਤੋਂ 20 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਣ ਦਾ ਆਸਾਰ ਹੈ| ਦੋਹਾਂ ਦੇਸ਼ਾਂ ਵਿੱਚ ਲਗਭਗ 60 ਸੈਂਟੀਮੀਟਰ ਤਕ ਬਰਫ ਪਈ ਹੈ ਜਿਸ ਕਾਰਨ ਲੋਕਾਂ ਨੂੰ ਅੰਦਰ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ|

Leave a Reply

Your email address will not be published. Required fields are marked *