ਬਰਫੀਲੇ ਤੂਫਾਨ ਵਿੱਚ ਫਸੇ ਸੈਲਾਨੀ, 10 ਵਿਅਕਤੀ ਲਾਪਤਾ

ਲੱਦਾਖ, 18 ਜਨਵਰੀ (ਸ.ਬ.) ਜੰਮੂ-ਕਸ਼ਮੀਰ ਵਿੱਚ ਲੱਦਾਖ ਦੇ ਖਾਰਦੂੰਗਲਾ ਵਿੱਚ ਬਰਫੀਲੇ ਤੂਫਾਨ ਦੀ ਵਜ੍ਹਾ ਕਰਕੇ ਕਈ ਲੋਕ ਉੱਥੇ ਫਸ ਗਏ ਹਨ| 10 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ| ਇਨ੍ਹਾਂ ਦੀਆਂ ਗੱਡੀਆਂ ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆ ਗਈਆਂ ਹਨ|
ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ ਪਰ ਘਾਟੀ ਦਾ ਤਾਪਮਾਨ ਜ਼ੀਰੋ ਤੋਂ ਵੀ 15 ਡਿਗਰੀ ਹੇਠਾਂ ਹੈ ਜਿਸ ਕਰਕੇ ਜਵਾਨਾਂ ਨੂੰ ਬਚਾਅ ਕਾਰਜਾਂ ਵਿੱਚ ਕਾਫੀ ਦਿੱਕਤ ਆ ਰਹੀ ਹੈ| ਚਸ਼ਮਦੀਦਾਂ ਮੁਤਾਬਕ ਇੱਕ ਸਕਾਰਪੀਓ ਸਮੇਤ ਕੁਝ ਹੋਰ ਗੱਡੀਆਂ ਤੂਫ਼ਾਨ ਦੀ ਚਪੇਟ ਵਿੱਚ ਆਈਆਂ ਹਨ|
ਜਿਕਰਯੋਗ ਹੈ ਕਿ ਖਾਰਦੂੰਗਲਾ ਸਮੁੰਦਰੀ ਤਲ ਤੋਂ 18,300 ਫੁੱਟ ਉੱਪਰ ਹੈ| ਇਹ ਲੇਹ ਤੋਂ ਉੱਤਰ ਵਿੱਚ 40 ਕਿਲੋਮੀਟਰ ਦੂਰ ਹੈ| ਸ੍ਰੀਨਗਰ ਤੋਂ ਖਾਰਦੂੰਗਲਾ ਦੀ ਉਚਾਈ 850 ਕਿਲੋਮੀਟਰ ਦੇ ਕਰੀਬ ਹੈ ਇਸ ਨੂੰ ਸ਼ਿਓਕ ਤੇ ਨੁਬਰਾ ਘਾਟੀਆਂ ਦਾ ਪ੍ਰਵੇਸ਼ ਦਵਾਰ ਵੀ ਕਿਹਾ ਜਾਂਦਾ ਹੈ|

Leave a Reply

Your email address will not be published. Required fields are marked *