ਬਰਫ ਦੀ ਚਾਦਰ ਨਾਲ ਢੱਕਿਆ ‘ਬਾਬਾ ਕੇਦਾਰਨਾਥ ਧਾਮ’


ਉੱਤਰਾਖੰਡ, 3 ਨਵੰਬਰ (ਸ.ਬ.) ਉੱਤਰ ਭਾਰਤ ਸਮੇਤ ਉੱਤਰਾਖੰਡ ਵਿੱਚ ਠੰਡ ਦਾ ਦੌਰ ਸ਼ੁਰੂ ਹੋ ਗਿਆ ਹੈ| ਉੱਤਰਾਖੰਡ ਵਿਚ ਬਰਫ਼ਬਾਰੀ ਜਾਰੀ ਹੈ| ਬਾਬਾ ਕੇਦਾਰਨਾਥ ਦਾ ਦਰਬਾਰ ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਗਿਆ ਹੈ| ਕੇਦਾਰਨਾਥ ਧਾਮ ਵਿਚ            ਦੇਰ ਰਾਤ ਪਈ ਬਰਫ਼ ਤੋਂ ਬਾਅਦ ਮੰਦਰ ਕੰਪਲੈਕਸ ਦੇ ਚਾਰੋਂ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ| ਕੇਦਾਰਨਾਥ ਧਾਮ ਤੇ ਪੈ ਰਹੀ ਬਰਫ਼ ਨੇ ਧਾਮ ਦੇ ਸ਼ਿੰਗਾਰ ਨੂੰ ਚਾਰ ਚੰਨ ਲਾ ਦਿੱਤੇ ਹਨ| ਕੇਦਰਾਨਾਥ ਤੋਂ ਇਲਾਵਾ ਮਹਾਹੇਸ਼ਵਰ, ਤੁੰਗਨਾਥ ਅਤੇ ਕਾਲੀਸ਼ਿਲਾ ਦੀਆਂ ਪਹਾੜੀਆਂ ਤੇ ਵੀ ਹਲਕੀ ਬਰਫ਼ਬਾਰੀ ਹੋਈ| ਬਰਫ਼ਬਾਰੀ ਕਾਰਨ ਕਈ ਥਾਵਾਂ ਤੇ ਠੰਡ ਦਾ ਅਸਰ ਦਿੱਸਿਆ|
ਕੇਦਾਰਨਾਥ ਧਾਮ ਦੇ ਚਾਰੋਂ ਪਾਸੇ ਉੱਚੀਆਂ ਪਹਾੜੀਆਂ ਬਰਫ਼ ਨਾਲ ਢੱਕੀਆਂ ਨਜ਼ਰ ਆ ਰਹੀਆਂ ਹਨ| ਉੱਚੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਹੋਣ ਕਾਰਨ ਕਸਬਿਆਂ ਵਿਚ ਠੰਡ ਨੇ ਦਸਤਕ ਦੇ ਦਿੱਤੀ ਹੈ| ਧਾਮ ਦੇ ਆਲੇ-ਦੁਆਲੇ ਦੇ ਤਲਾਬ ਅਤੇ ਨਾਲੇ ਵੀ ਬਰਫ਼ ਕਾਰਨ ਜੰਮ ਗਏ ਹਨ| ਬਰਫ਼ਬਾਰੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਬਦਰੀਨਾਥ ਵਿੱਚ ਟੂਟੀਆਂ ਵਿਚ ਪਾਣੀ ਜੰਮਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ| ਤੀਰਥ ਯਾਤਰੀਆਂ ਨੇ ਅੱਗ ਬਾਲ ਕੇ ਸਰਦੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕੀਤੀ| ਹਲਕਾ ਮੀਂਹ ਅਤੇ ਬਰਫ਼ਬਾਰੀ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ| ਉੱਧਰ ਨੀਲਕੰਠ ਅਤੇ ਹੇਮਕੁੰਟ ਸਾਹਿਬ ਵਿੱਚ ਵੀ ਭਾਰੀ ਬਰਫ਼ਬਾਰੀ ਹੋਈ ਹੈ|

Leave a Reply

Your email address will not be published. Required fields are marked *