ਬਰਫ ਨਾਲ ਫਿਰ ਢਕਿਆ ਕਸ਼ਮੀਰ, ਪਾਰਾ ਜ਼ੀਰੋ ਤੋਂ ਵੀ ਹੇਠਾਂ

ਸ਼੍ਰੀਨਗਰ, 19 ਜਨਵਰੀ (ਸ.ਬ.) ਧਰਤੀ ਦਾ ਸਵਰਗ ਆਖੇ ਜਾਣ ਵਾਲੇ ਕਸ਼ਮੀਰ ਘਾਟੀ ਵਿਚ ਅੱਜ ਭਾਰੀ ਬਰਫ਼ਬਾਰੀ ਹੋਈ| ਬਰਫਬਾਰੀ ਕਾਰਨ ਸੜਕਾਂ ਬਰਫ ਦੀ ਸਫੈਦ ਚਾਦਰ ਨਾਲ ਢੱਕੀਆਂ ਗਈਆਂ, ਜਿਸ ਕਾਰਨ ਫਿਸਲਣ ਵਧ ਗਈ| ਸਾਵਧਾਨੀ ਦੇ ਤੌਰ ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ| ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਵਿੱਚ ਬਰਫਬਾਰੀ ਕਾਰਨ ਅਲਰਟ ਜਾਰੀ ਕੀਤਾ ਹੈ| ਬਰਫਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ| ਜ਼ਿਆਦਾਤਰ ਥਾਂਵਾਂ ਤੇ ਜ਼ੀਰੋ ਤੋਂ ਹੇਠਾਂ ਤਾਪਮਾਨ ਰਿਕਾਰਡ ਕੀਤਾ ਗਿਆ| ਭਾਰੀ ਬਰਫਬਾਰੀ ਕਾਰਨ ਜਿੱਥੇ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਟ੍ਰੈਫਿਕ ਲਈ ਬੰਦ ਹੋ ਗਿਆ ਹੈ, ਉੱਥੇ ਹੀ ਹਵਾਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ|
ਮੌਸਮ ਸਾਫ ਹੋਣ ਤੋਂ ਬਾਅਦ ਹੀ ਉਡਾਣਾਂ ਬਹਾਲ ਕੀਤੀਆਂ ਜਾਣਗੀਆਂ| ਸ਼੍ਰੀਨਗਰ ਵਿਚ ਘੱਟ ਤੋਂ ਘੱਟ ਤਾਪਮਾਨ ਜ਼ੀਰੋ ਤੋਂ 2 ਡਿਗਰੀ ਹੇਠਾਂ, ਪਹਿਲਗਾਮ ਵਿਚ ਜ਼ੀਰੋ ਤੋਂ 4.4 ਡਿਗਰੀ ਅਤੇ ਗੁਲਮਰਗ ਵਿਚ ਜ਼ੀਰੋ ਤੋਂ 7 ਡਿਗਰੀ ਹੇਠਾਂ ਦਰਜ ਕੀਤਾ ਗਿਆ|

Leave a Reply

Your email address will not be published. Required fields are marked *