ਬਰਸਾਤਾਂ ਦੇ ਆਉਣ ਵਾਲੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕੰਮਾਂ ਵਿੱਚ ਲਿਆਂਦੀ ਤੇਜੀ : ਧਨੋਆ

ਐਸ ਏ ਐਸ ਨਗਰ, 26 ਮਾਰਚ (ਸ.ਬ.) ਵਾਰਡ ਨੰ: 23, ਸੈਕਟਰ 69 ਵਿਖੇ ਆਉਣ ਵਾਲੇ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਟਾਰਮ ਵਾਟਰ, ਕਰਵ ਚੈਨਲ ਕੇ ਕੰਮ ਤੇਜ ਕਰ ਦਿੱਤੇ ਗਏ ਹਨ| ਇਸੇ ਲੜੀ ਵਿੱਚ ਅੱਜ ਇਨ੍ਹਾਂ ਕੰਮਾਂ ਦੀ ਸਹੀ ਢੰਗ ਨਾਲ ਤਰਤੀਬ ਅਤੇ ਲੋੜ ਅਨੁਸਾਰ ਸ਼ੁਰੂਆਤ ਕੀਤੀ ਗਈ ਤਾਂ ਕਿ ਬਰਸਾਤਾਂ ਦੇ ਮੌਸਮ ਵਿੱਚ ਵਾਰਡ ਵਾਸੀਆਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ|
ਇਸ ਦੇ ਨਾਲ ਨਾਲ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਲੋਕਾਂ ਦੀ ਮੰਗ ਅਨੁਸਾਰ ਪੇਵਰ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਡ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਕੀਤੇ ਵਾਅਦਿਆਂ ਅਨੁਸਾਰ ਵਾਰਡ ਨੂੰ ਵੱਖਰੀ ਦਿੱਖ ਦੇਣ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ|
ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਵੱਟਸਅੱਪ ਗਰੁੱਪ ਬਣਾਇਆ ਗਿਆ ਹੈ| ਜਿਸ ਰਾਂਹੀ ਵਾਰਡ ਨਿਵਾਸੀ ਆਪਣੀਆਂ ਸਮੱਸਿਆਵਾਂ ਇਸ ਗਰੁੱਪ ਵਿੱਚ ਭੇਜਦੇ ਹਨ ਅਤੇ ਇਨ੍ਹਾਂ ਦਾ ਹੱਲ ਕੀਤਾ ਜਾਂਦਾ ਹੈ|
ਇਸ ਮੌਕੇ ਗੁਰਦੀਪ ਸਿੰਘ ਅਟਵਾਲ, ਸੋਹਣ ਸਿੰਘ, ਸੇਵਾ ਮੁਕਤ ਐਸ.ਡੀ.ਓ. ਬਿਜਲੀ ਬੋਰਡ, ਕੈਪਟਨ ਮੱਖਣ ਸਿੰਘ, ਤਰਸੇਮ ਸਿੰਘ ਸੈਣੀ, ਹਰਮੀਤ ਸਿੰਘ, ਭੁਪਿੰਦਰ ਸਿੰਘ ਟਿਵਾਣਾ, ਰਾਜਵੀਰ ਸਿੰਘ, ਸੁਰਿੰਦਰਜੀਤ ਸਿੰਘ, ਰਜਿੰਦਰ ਪ੍ਰਸ਼ਾਦ ਸ਼ਰਮਾ, ਅਵਤਾਰ ਸਿੰਘ ਸੈਣੀ, ਗੁਰਮੁਖ ਸਿੰਘ, ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜਰ ਸਨ|

Leave a Reply

Your email address will not be published. Required fields are marked *