ਬਰਸਾਤੀ ਪਾਣੀ ਕਾਰਨ ਆਉਣ ਵਾਲਆਂ ਸਮੱਸਿਆਵਾਂ ਤੋਂ ਬਚਾਓ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ ਵਸਨੀਕਾਂ ਦਾ ਵਫਦ ਕਮਿਸ਼ਨਰ ਨੂੰ ਮਿਲਿਆ

ਐਸ. ਏ. ਐਸ, 24 ਮਈ (ਸ.ਬ.) ਫੇਜ਼ 5 ਦੇ ਵਸਨੀਕਾਂ ਦਾ ਇੱਕ ਵਫਦ ਫੇਜ਼-5 ਵਿੱਚ ਬਰਸਾਤੀ ਪਾਣੀ ਨਾਲ ਹੁੰਦੀ ਤਬਾਹੀ ਰੋਕਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ| ਵਾਰਡ ਨੰਬਰ 8 ਦੇ ਕੌਂਸਲਰ ਸ੍ਰੀ ਅਸ਼ੋਕ ਝਾਅ ਅਤੇ ਪਾਰਕ ਵਿਊ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-5 ਦੇ ਨੁਮਾਇੰਦਿਆਂ ਤੇ ਆਧਾਰਿਤ ਇਸ ਵਫਦ ਨੇ ਕਮਿਸ਼ਨਰ ਨੂੰ ਦੱਸਿਆ ਕਿ ਹਰ ਸਾਲ ਹੀ ਬਰਸਾਤਾਂ ਦੇ ਦੌਰਾਨ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਘਾਟ ਕਾਰਨ ਫੇਜ਼ 5 ਦੇ ਵਸਨੀਕਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ| ਕਮਿਸ਼ਨਰ ਨੂੰ ਦਿੱਤੇ ਮੰਗਪੱਤਰ ਵਿੱਚ ਉਹਨਾਂ ਮੰਗ ਕੀਤੀ ਕਿ ਫੇਜ਼-4 ਅਤੇ ਹੋਰਨਾਂ ਫੇਜ਼ਾਂ ਵਿਚੋਂ ਆਉਂਦਾ ਬਰਸਾਤੀ ਪਾਣੀ ਅੰਡਰ ਗਰਾਉਂਡ ਪਾਈਪਾਂ ਰਾਹੀਂ ਸਿੱਧਾ ਬਾਹਰ ਭੇਜਿਆ ਜਾਵੇ ਤਾਂ ਕਿ ਪਾਣੀ ਫੇਜ਼-5 ਵਿੱਚ ਇੱਕਠਾ ਨਾ ਹੋਵੇ|
ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਕਮਿਸ਼ਨਰ ਨੇ ਮੰਗ ਪੱਤਰ ਤੇ ਤੁਰੰਤ ਕਾਰਵਾਈ ਕਰਦਿਆਂ ਨਿਗਮ ਦੇ ਐਕਸੀਅਨ ਅਸ਼ਵਨੀ ਕੁਮਾਰ ਐਸ.ਡੀ. ਓ ਹਰਪ੍ਰੀਤ ਸਿੰਘ ਐਸ ਡੀ. ਓ, ਮਨਜੀਤ ਸਿੰਘ ਆਦਿ ਦੀ ਡਿਊਟੀ ਲਗਾਈ ਹੈ ਕਿ ਉਹ ਅੱਜ ਹੀ ਫੇਜ਼-5 ਜਾ ਕੇ ਸਥਿਤੀ ਦਾ ਜਾਇਜਾ ਲੈ ਕੇ ਰਿਪੋਰਟ ਪੇਸ਼ ਕਰਨ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਲਵ ਕੁਮਾਰ, ਸ੍ਰੀ ਵਿਸ਼ਾਲ ਉਪਲ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਬਲਬੀਰ ਸਿੰਘ ਅਤੇ ਹੋਰ ਵਸਨੀਕ ਹਾਜਿਰ ਸਨ|

Leave a Reply

Your email address will not be published. Required fields are marked *