ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿੱਚ ਜੁਟਿਆ ਨਗਰ ਨਿਗਮ, ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਕਈ ਮਤੇ ਪਾਸ

ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿੱਚ ਜੁਟਿਆ ਨਗਰ ਨਿਗਮ, ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਕਈ ਮਤੇ ਪਾਸ

ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿੱਚ ਓਪਨ ਏਅਰ ਜਿਮ ਲਗਵਾਏਗਾ ਨਗਰ ਨਿਗਮ
ਐਸ. ਏ. ਐਸ. ਨਗਰ, 24 ਮਈ (ਸ.ਬ.) ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਿਸ਼ੇਸ਼ ਪ੍ਰਬੰਧਾਂ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ| ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾਣ ਵਾਲੇ ਪ੍ਰਬੰਧ ਨਾਲ ਜੁੜੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ| ਮੀਟਿੰਗ ਵਿੱਚ ਸ਼ਹਿਰ ਵਿੱਚ 2 ਨਵੇਂ ਟਿਊਬਵੈਲ ਲਗਵਾਉਣ ਫਾਇਰ ਬ੍ਰਿਗੇਡ ਵਾਸਤੇ ਹੋਜ ਪਾਈਪ ਖਰੀਦਣ, ਦਰਖਤਾਂ ਦੀ ਸਾਂਭ ਸੰਭਾਲ ਅਤੇ ਉਹਨਾਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਲਗਾਉਣ ਸਬੰਧੀ ਵੱਖ ਵੱਖ ਮਤੇ ਪਾਸ ਕੀਤੇ ਗਏ|
ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਜਿਸ ਵਿੱਚ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ , ਕੌਂਸਲਰ ਸ੍ਰ. ਫੂਲਰਾਜ ਸਿੰਘ ਅਤੇ ਕੌਂਸਲਰ ਸ੍ਰ. ਅਮਰੀਕ ਸਿੰਘ ਸੋਮਲ ਤੋਂ ਇਲਾਵਾ ਨਿਗਮ ਦੇ ਸਬੰਧਿਤ ਅਧਿਕਾਰੀ ਸ਼ਾਮਿਲ ਹੋਏ, ਵਿੱਚ ਮੁੱਖ ਤੌਰ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨਾਲ ਸੰਬੰਧਿਤ ਮਤੇ ਪਾਸ ਕੀਤੇ ਗਏ ਇਹਨਾਂ ਵਿੱਚ ਸੈਕਟਰ 60-61, ਸੈਕਟਰ 70-71 ਦੇ ਜੰਕਸ਼ਨ ਤੇ ਕਾਜਵੇਅ ਬਣਾਉਣ ਅਤੇ ਅੱਗੇ ਪਾਣੀ ਨੂੰ ਦੋਵੇ ਪਾਸੇ ਰੋਡ ਗਲੀਆਂ ਬਣਾ ਕੇ ਕੱਢਣ ਸੰਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਦੀ ਰਿਪੋਰਟ ਅਨੁਸਾਰ 14.96 ਲੱਖ ਰੁਪਏ ਦੀ ਲਾਗਾਤ ਨਾਲ ਕਾਜਵੇਅ ਦੀ ਉਸਾਰੀ ਕਰਨ, ਫੇਜ਼-3ਬੀ2, ਫੇਜ਼-11, ਫੇਜ਼-2, ਸੈਕਟਰ-70, ਪਿੰਡ ਸ਼ਾਹੀ ਮਾਜਰਾ ਦੀ ਫਿਰਨੀ, ਫੇਜ਼-3 ਏ, ਵਿੱਚ ਸੀਵਰ ਲਾਈਨਾਂ ਦੀ ਸਫਾਈ ਕਰਵਾਉਣ, ਫੇਜ਼-1 ਦੇ ਨੀਵੇ ਇਲਾਕਿਆਂ ਵਿੱਚ ਇਕੱਤਰ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਪੰਪਿੰਗ ਦਾ ਪ੍ਰਬੰਧ ਕਰਨ, ਫੇਜ਼-6 ਵਿੱਚ ਸੀਵਰ ਦੀ ਨਵੀਂ ਪਾਈਪ ਪਾਉਣ, ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਪੇਵਰ ਬਲਾਕਾਂ ਦੀ ਉਸਾਰੀ ਕਰਨ, ਪਾਰਕਾਂ ਵਿੱਚ ਸੀਮੇਂਟ ਦੀਆਂ ਬੈਂਚਾਂ ਲਗਾਉਣ, ਫੌਗਿੰਗ ਲਈ ਲੋੜੀਂਦੀ ਦਵਾਈ ਦੀ ਖਰੀਦ ਕਰਨ, ਸ਼ਹਿਰ ਦੇ ਸੈਕਟਰ 70, ਫੇਜ਼-9 , ਫੇਜ਼-6, ਫੇਜ਼-11, ਸੈਕਟਰ 71 ਅਤੇ ਉਦਯੋਗਿਕ ਖੇਤਰ ਫੇਜ਼-6 ਦੇ ਪਾਰਕਾਂ ਵਿੱਚ ਓਪਨ ਏਅਰ ਜਿਮ ਲਗਾਉਣ, ਸ਼ਹਿਰ ਦੇ ਵੱਖ -ਵੱਖ ਫੇਜ਼ਾਂ ਵਿਚਲੇ ਪਾਰਕਾਂ ਵਿੱਚ ਲੋੜੀਂਦੇ ਕੰਮ ਕਰਵਾਉਣ ਨੂੰ ਵੀ ਮੰਜੂਰੀ ਦਿੱਤੀ ਗਈ|

Leave a Reply

Your email address will not be published. Required fields are marked *