ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਜੀਰਕਪੁਰ, 3 ਜੁਲਾਈ (ਸ.ਬ.) ਜੀਰਕਪੁਰ ਵਿਖੇ ਬਰਸਾਤ ਪੈਣ ਤੋਂ ਬਾਅਦ ਹਰ ਪਾਸੇ ਬਰਸਾਤੀ ਪਾਣੀ ਹੀ ਨਜਰ ਆ ਰਿਹਾ ਹੈ, ਇਸ ਤੋਂ ਇਲਾਵਾ ਥਾਂ ਥਾਂ ਪਏ ਕੂੜੇ ਦੇ ਢੇਰ ਵੀ ਬਰਸਾਤ ਦੇ ਮੌਸਮ ਵਿੱਚ ਬਦਬੂ ਫੈਲਾ ਰਹੇ ਹਨ| ਸਥਾਨਕ ਏ ਕੇ ਐਸ ਕਾਲੋਨੀ ਵਿੱਚ ਬਣੇ ਦੁਰਗਾ ਮੰਦਰ ਦੇ ਸਾਹਮਣੇ ਬਹੁਤ ਸਾਰਾ ਬਰਸਾਤੀ ਪਾਣੀ ਖੜਾ ਹੈ, ਇਸ ਮੰਦਰ ਦੇ ਪਿਛਲੇ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ| ਇਸ ਤੋਂ ਇਲਾਵਾ ਜੀਰਕਪੁਰ ਵਿੱਚ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਹਰ ਪਾਸੇ ਹੀ ਕਈ ਕਈ ਦਿਨ ਬਰਸਾਤੀ ਪਾਣੀ ਖੜਾ ਰਹਿੰਦਾ ਹੈ, ਜਿਸ ਦੀ ਨਿਕਾਸੀ ਦੇ ਪ੍ਰਬੰਧ ਪ੍ਰਸ਼ਾਸ਼ਨ ਵਲੋਂ ਨਹੀਂ ਕੀਤੇ ਜਾਂਦੇ| ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੀਰਕਪੁਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾਣ ਅਤੇ ਕੂੜੇ ਦੇ ਢੇਰ ਚੁੱਕੇ ਜਾਣ|

Leave a Reply

Your email address will not be published. Required fields are marked *