ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਕਈ ਦਿਨ ਤੱਕ ਖੜ੍ਹਾ ਰਹਿੰਦਾ ਹੈ ਪਾਣੀ, ਵਸਨੀਕ ਪ੍ਰੇਸ਼ਾਨ

ਐਸ. ਏ. ਐਸ ਨਗਰ, 9 ਜੂਨ (ਸ.ਬ.) ਜੇ ਕੋਈ ਚੀਜ਼ ਕਿਸੇ ਲਈ ਵਰਦਾਨ ਸਿੱਧ ਹੁੰਦੀ ਹੈ ਤਾਂ ਕੁਝ ਲਈ ਇੱਕ ਅÎਭਿਸ਼ਾਪ ਵੀ ਬਣ ਜਾਂਦੀ ਹੈ, ਇਹੋ ਜਿਹਾ ਕੁਝ ਝੰਜੇੜੀ ਪਿੰਡ ਦੇ ਵਸਨੀਕਾਂ ਨਾਲ ਵੀ ਵਾਪਰ ਰਿਹਾ ਹੈ| ਝੰਜੇੜੀ ਪਿੰਡ ਦੇ ਵਸਨੀਕਾਂ ਲਈ ਬਰਸਾਤ ਇਕ ਵੱਡੀ ਸਮੱਸਿਆ ਬਣ ਕੇ ਆਉਂਦੀ ਹੈ ਅਤੇ ਲੋਕਾਂ ਨੂੰ ਹਰ ਵਾਰ ਨਿਰਾਸ਼ ਕਰਕੇ ਹੀ ਜਾਂਦੀ ਹੈ| ਪਿੰਡ ਦੇ ਵਸਨੀਕ ਅਤੇ ਲੱਤਾਂ ਤੋਂ ਅਪਾਹਿਜ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਜਦੋਂ ਵੀ ਮੀਂਹ ਆਉਂਦਾ ਹੈ ਤਾਂ ਉਹ ਅਤੇ ਉਨ੍ਹਾਂ ਦੀ ਗਲੀ ਦੇ ਵਸਨੀਕ ਉਦਾਸ ਦਿਸਣ ਲੱਗ ਪੈਂਦੇ ਹਨ ਕਿਉਂਕਿ ਕੁਝ ਸਮੇਂ ਲਈ ਹੋਈ ਬਰਸਾਤ ਤੋਂ ਇਕੱਠਾ ਹੋਏ ਪਾਣੀ ਦਾ ਨਿਕਾਸ 10 ਦਿਨਾਂ ਲਈ ਰੁਕ ਜਾਂਦਾ ਹੈ, ਨਤੀਜੇ ਵਜੋਂ ਗਲੀ ਦੇ ਵਸਨੀਕ ਦਸ ਦਿਨਾਂ ਲਈ ਆਪਣੇ ਹੀ ਘਰ ਵਿੱਚ ਕੈਦ ਹੋ ਜਾਂਦੇ ਹਨ ਅਤੇ ਘਰ ਤੋਂ ਬਾਹਰ ਨਿਕਲਣਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ| ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤ ਦਾ ਪਾਣੀ ਗਲੀ ਵਿੱਚ ਇਕੱਠਾ ਹੋਣ ਨਾਲ ਗਲੀ ਦੇ ਨਾਲ ਲੱਗਦੇ ਘਰਾਂ ਦੀਆਂ ਕੰਧਾਂ ਦਾ ਹਰ ਵੇਲੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ| ਉਨਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਕਈ ਵਾਰ ਸਰਪੰਚ ਨੂੰ ਵੀ ਬੇਨਤੀ ਕੀਤੀ ਹੈ ਪਰ ਉਨ੍ਹਾਂ ਵੱਲੋਂ ਹਰ ਵਾਰ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਅਜੇ ਇਸ ਗਲੀ ਲਈ ਕੋਈ ਗ੍ਰਾਂਟ ਨਹੀਂ ਆਈ| ਮੌਕੇ ਤੇ ਹੋਰ ਨਿਵਾਸੀਆਂ ਨਾਲ ਹੋਈ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਇਹ ਗਲੀ ਪਿਛਲੇ ਬਿਆਲੀ ਸਾਲਾਂ ਤੋਂ ਇਵੇਂ ਵੀ ਇਵੇਂ ਹੀ ਹੈ ਅੰਤ ਪਿੰਡ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਸ ਗਲ਼ੀ ਦੀ ਸਥਿਤੀ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਸਰਕਾਰ ਅਤੇ ਪ੍ਰਸ਼ਾਸਨ ਤੇ ਵਿਸ਼ਵਾਸ ਬਣਿਆ ਰਹੇ|

Leave a Reply

Your email address will not be published. Required fields are marked *