ਬਰਸਾਤ ਕਾਰਨ ਪਿੰਡ ਬਰਿਆਲੀ ਵਿੱਚ ਮਕਾਨ ਦੀ ਛੱਤ ਡਿੱਗੀ

ਐਸ.ਏ.ਐਸ ਨਗਰ, 12 ਜੁਲਾਈ (ਸ.ਬ.) ਬੀਤੇ ਦੋ ਦਿਨਾਂ ਤੋਂ ਪੈ ਰਹੀ ਬਰਸਾਤ ਨਾਲ ਬਰਿਆਲੀ ਪਿੰਡ ਵਿੱਚ ਰਹਿੰਦੀ ਬਜੁਰਗ ਮਹਿਲਾ (ਉਮਰ 85 ਸਾਲ) ਸਵਿਤਰੀ ਦੇਵੀ ਦੇ ਕੱਚੇ ਮਕਾਨ ਦੀ ਛੱਤ ਢਹਿ ਗਈ ਹਾਲਾਂਕਿ ਇਸ ਛੱਤ ਗਿਰਨ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰੰਤੂ ਬਜੁਰਗ ਮਹਿਲਾ ਦਾ ਸਾਰਾ ਸਮਾਨ ਦੱਬ ਕੇ ਖਰਾਬ ਹੋ ਗਿਆ|
ਇਸ ਸੰਬਧੀ ਸਾਵਿਤਰੀ ਦੇਵੀ ਦੇ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਘਰ ਵਿੱਚ ਉਸਦੀ ਮਾਤਾ ਇਕੱਲੀ ਰਹਿੰਦੀ ਹੈ ਅਤੇ ਉਹ ਇੱਥੇ ਰੋਟੀ-ਪਾਣੀ ਪਹੁੰਚਾTੁਂਦਾ ਹੈ| ਉਹਨਾਂ ਕਿਹਾ ਕਿ ਇਹ ਮਕਾਨ ਉਹਨਾਂ ਦੀ ਮਾਤਾ ਦਾ ਹੀ ਹੈ ਅਤੇ ਉਹਨਾਂ ਵੱਲੋਂ ਇਸ ਮਕਾਨ ਦੀ ਪੱਕੀ ਛੱਤ ਪਵਾਉਣ ਲਈ ਫਾਰਮ ਵੀ ਭਰੇ ਸਨ ਪਰੰਤੂ ਸਰਕਾਰੀ ਮਦਦ ਨਾ ਮਿਲਣ ਕਾਰਨ ਇਹ ਮਕਾਨ ਕੱਚਾ ਹੀ ਸੀ ਅਤੇ ਬਾਲਿਆਂ ਦੀ ਛੱਤ ਡਿੱਗ ਪਈ ਹੈ|
ਆਪਣੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਸਾਵਿਤਰੀ ਦੇਵੀ ਹੁਣ ਆਪਣੇ ਪੁੱਤਰ ਦੇ ਘਰ ਰਹਿ ਰਹੀ ਹੈ| ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਮਕਾਨ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ ਅਤੇ ਮਕਾਨ ਦੀ ਪੱਕੀ ਛੱਤ ਕਰਵਾਉਣ ਲਈ ਸਰਕਾਰ ਵੱਲੋਂ ਮਦਦ ਕੀਤੇ ਜਾਵੇ|
ਪਿੰਡ ਦੀ ਸਰਪੰਚੀ ਦੀ ਚੋਣ ਹਾਰੇ ਉਮੀਦਵਾਰ ਸ੍ਰ ਕੁਲਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਪੂਰੇ ਪੰਜਾਬ ਵਿੱਚ ਕੱਚੇ ਮਕਾਨ ਵਾਲਿਆਂ ਨੂੰ ਪੱਕੀ ਛੱਤ ਪਾਉਣ ਲਈ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਸਾਡੇ ਪਿੰਡ ਵਿੱਚ ਕਿਸੇ ਨੂੰ ਵੀ ਇਹ ਮਦਦ ਨਹੀ ਮਿਲੀ| ਉਹਨਾਂ ਮੰਗ ਕੀਤੀ ਕੀ ਸਾਵਿਤਰੀ ਦੇਵੀ ਨੂੰ ਮਕਾਨ ਪੱਕਾ ਕਰਨ ਲਈ ਸਰਕਾਰ ਵੱਲੋਂ ਮਦਦ ਦਿੱਤੀ ਜਾਵੇ|

Leave a Reply

Your email address will not be published. Required fields are marked *