ਬਰਸਾਤ ਕਾਰਨ ਸਾਰੇ ਪਾਸੇ ਹੋਈ ਜਲਥਲ, ਸੜਕਾਂ ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ

ਐਸ ਏ ਐਸ ਨਗਰ, 3 ਸਤੰਬਰ (ਸ.ਬ.) ਅੱਜ ਸਵੇਰ ਤੋਂ ਰਹੀ ਪੈ ਰਹੀ ਭਰਵੀਂ ਬਰਸਾਤ ਕਾਰਨ ਸ਼ਹਿਰ ਵਿੱਚ ਪੂਰੀ ਤਰਾਂ ਜਲ ਥਲ ਹੋ ਗਈ |
ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਖੜ੍ਹਾ ਹੋ ਜਾਣ ਕਾਰਨ ਜਿੱਥੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਉੱਥੇ ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣੇ ਕਰਨਾ ਪਿਆ| ਇਸ ਮੌਕੇ ਗਲੀਆਂ ਤੇ ਸੜਕਾਂ ਤੇ ਪਾਣੀ ਖੜ੍ਹਾ ਹੋਣ ਕਾਰਨ ਉਹ ਨਹਿਰਾਂ ਦਾ ਰੂਪ ਧਾਰ ਗਈਆਂ ਅਤੇ ਇਸ ਨਾਲ ਨਗਰ ਨਿਗਮ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਵੀ ਖੁਲ ਗਈ|
ਬਰਸਾਤ ਦੌਰਾਨ ਆਮ ਲੋਕ ਘਰਾਂ ਵਿੱਚ ਹੀ ਰੁਕੇ ਰਹੇ ਜਿਸ ਕਾਰਨ ਮਾਰਕੀਟਾਂ ਵਿੱਚ ਵੀ ਸੁੰਨਸਾਨ ਛਾਈ ਰਹੀ ਅਤੇ ਦੁਕਾਨਦਾਰਾਂ ਦਾ ਕੰਮ ਕਾਜ ਵੀ ਪ੍ਰਭਾਵਿਤ ਹੋਇਆ| ਸਕੂਲਾਂ ਵਿੱਚ ਛੁੱਟੀ ਹੋਣ ਕਾਰਨ ਛੋਟੇ ਬੱਚੇ ਬਰਸਾਤ ਦਾ ਆੰਨਦ ਲੈਂਦੇ ਵੀ ਵੇਖੇ ਗਏ| ਬਾਅਦ ਵਿੱਚ ਬਰਸਾਤ ਰੁਕਣ ਤੇ ਪਾਣੀ ਨਿਕਲਣਾ ਸ਼ੁਰੂ ਹੋਇਆ ਜਿਸ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ| ਬਰਸਾਤ ਕਾਰਨ ਲੋਕਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਵੀ ਰਾਹਤ ਮਿਲ ਗਈ ਅਤੇ ਮੌਸਮ ਸੁਹਾਵਣਾ ਹੋ ਗਿਆ|

Leave a Reply

Your email address will not be published. Required fields are marked *