ਬਰਸਾਤ ਤੋਂ ਬਾਅਦ ਦਰਖਤ ਦਾ ਟਾਹਣਾ ਡਿੱਗਿਆ

ਐਸ ਏ ਐਸ ਨਗਰ, 23 ਜਨਵਰੀ (ਆਰ ਪੀ ਵਾਲੀਆ) ਬੀਤੇ ਦਿਨੀਂ ਪਈ ਬਰਸਾਤ ਕਾਰਨ ਫੇਜ਼-2 ਵਿੱਚ ਐਚ ਐਲ 91 ਦੇ ਨਾਲ ਲੱਗਦੇ ਪਾਰਕ ਦੀ ਫੁੱਟਪਾਥ ਤੇ ਲੱਗੇ ਦਰਖਤ ਦੇ ਵੱਡੇ ਵੱਡੇ ਟਾਹਣੇ ਟੁੱਟ ਕੇ ਡਿੱਗ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਬਰਸਾਤ ਤੋਂ ਬਾਅਦ ਭਾਰੀ ਹੋਏ ਦਰਖਤ ਦੇ ਵੱਡੇ ਟਾਹਣੇ ਟੁੱਟ ਕੇ ਡਿੱਗ ਗਏ| ਉਹਨਾਂ ਕਿਹਾ ਕਿ ਦਰਖਤ ਦੇ ਹੇਠਾਂ ਗੱਡੀਆਂ ਵੀ ਖੜ੍ਹੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਲੋਕ ਤਾਂ ਆਪਣੀਆਂ ਗੱਡੀਆਂ ਲੈ ਕੇ ਕੰਮਾਂ ਕਾਰਾਂ ਤੇ ਜਾ ਚੁੱਕੇ ਸਨ ਜਦੋਂਕਿ ਜਿਹੜੀਆਂ ਗੱਡੀਆਂ ਖੜ੍ਹੀਆਂ ਸੀ ਉਹਨਾਂ ਦਾ ਕੁਦਰਤੀ ਬਚਾਅ ਹੋ ਗਿਆ|
ਜਿਕਰਯੋਗ ਹੈ ਕਿ ਇਸ ਦਰਖਤ ਦੇ ਟਾਹਣੇ ਪਹਿਲਾਂ ਵੀ ਟੁੱਟ ਕੇ ਡਿੱਗ ਚੁੱਕੇ ਹਨ ਅਤੇ ਇੱਕ ਗੱਡੀ ਦੀ ਛੱਤ ਨੁਕਸਾਨੀ ਗਈ ਸੀ| ਇਸ ਸਬੰਧੀ ਨਗਰ ਨਿਗਮ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਕਈ ਵਾਰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ|

Leave a Reply

Your email address will not be published. Required fields are marked *