ਬਰਸਾਤ ਨਾਲ ਦਿੱਲੀ ਵਿੱਚ ਹੋਈ ਜਨਵਰੀ ਵਾਲੀ ਠੰਡ, ਪਹਾੜਾਂ ਤੇ ਵਿਛੀ ਚਿੱਟੀ ਚਾਦਰ

ਨਵੀਂ ਦਿੱਲੀ, 7 ਜਨਵਰੀ (ਸ.ਬ.) ਉੱਤਰ ਭਾਰਤ ਵਿੱਚ ਠੰਡ ਨੇ ਫਿਰ ਯੂ-ਟਰਨ ਲਿਆ ਹੈ| ਦਿੱਲੀ ਐਨ. ਸੀ. ਆਰ ਵਿੱਚ ਅੱਜ ਤੜਕੇ ਬਰਸਾਤ ਨੇ ਲੋਕਾਂ ਨੂੰ ਜਨਵਰੀ ਵਾਲੀ ਠੰਡ ਦਾ ਅਹਿਸਾਸ ਕਰਵਾ ਦਿੱਤਾ, ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਦੂਸਰੇ ਪਹਾੜੀ ਸੂਬਿਆਂ ਵਿੱਚ ਜੰਮ ਕੇ ਬਰਫਬਾਰੀ ਹੋ ਰਹੀ ਹੈ| ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿਂਚ ਪਿਛਲੇ ਕੁਝ ਦਿਨ੍ਹਾਂ ਤੋਂ ਬਰਫਬਾਰੀ ਦਾ ਇਹ ਸਿਲਸਿਲਾ ਜਾਰੀ ਹੈ|
ਦਿੱਲੀ ਅਤੇ ਐਨ. ਸੀ. ਆਰ ਵਿੱਚ ਅੱਜ ਤੜਕੇ ਰਿੰਮ-ਝਿੰਮ ਬਰਸਾਤ ਸ਼ੁਰੂ ਹੋ ਗਈ| ਮੌਸਮ ਦੀ ਇਸ ਕਰਵਟ ਨਾਲ ਸਵੇਰੇ ਹਨੇਰਾ ਛਾਇਆ ਰਿਹਾ| ਇਸ ਬਰਸਾਤ ਨਾਲ ਜਨਵਰੀ ਦੇ ਮੌਸਮ ਦੀ ਗਾਇਬ ਠੰਡ ਵੀ ਅਚਾਨਕ ਮੁੜ ਆਈ ਹੈ| ਉੱਥੇ ਹੀ ਦੂਸਰੇ ਪਾਸੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਦੀਆਂ ਖਬਰਾਂ ਹਨ| ਬਰਫਬਾਰੀ ਨਾਲ ਹਿਮਾਚਲ ਵਿੱਚ ਸ਼ਿਮਲਾ, ਕੁਫਰੀ, ਨਰਕੰਡਾ ਅਤੇ ਮਸੋਹੋਬਰਾ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਗਏ ਹਨ| ਇਸੇ ਤਰ੍ਹਾਂ ਬਰਫਬਾਰੀ ਕਾਰਨ ਜੰਮੂ ਤੋਂ ਕਸ਼ਮੀਰ ਦਾ ਵੀ ਸੰਪਰਕ ਟੁੱਟ ਗਿਆ ਹੈ| ਬਰਫਬਾਰੀ ਕਾਰਨ ਪਹਾੜੀ ਇਲਾਕਿਆਂ ਵਿੱਚ ਬਿਜਲੀ ਦੀ ਸੇਵਾ ਵਿੱਚ ਵੀ ਰੁਕਾਵਟ ਪੈਦਾ ਹੋ ਰਹੀ ਹੈ|
ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਅਤੇ ਇਸ ਦੇ ਗੁਆਂਢੀ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਰਫਾਨੀ ਤੂਫਾਨ ਹੋਣ ਦੇ ਖਦਸ਼ੇ ਦੇ ਨਾਲ ਇਕ ‘ਦਰਮਿਆਨੇ ਖਤਰੇ’ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ| ਕਸ਼ਮੀਰ ਘਾਟੀ ਵਿਚ ਇਸ ਸੀਜ਼ਨ ਦੀ ਸਭ ਤੋਂ ਭਾਰੀ ਬਰਫਬਾਰੀ ਹੋਣ ਨਾਲ ਜੰਮੂ-ਕਸ਼ਮੀਰ ਵਿੱਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪਰਭਾਵਿਤ ਹੋਇਆ ਹੈ| ਬਰਫਬਾਰੀ ਕਾਰਨ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰਨਾ ਪਿਆ ਸੀ| ਜਿਸ ਨਾਲ ਸਾਰੀਆਂ ਉਡਾਣਾਂ ਕੈਂਸਲ ਕਰ ਦਿੱਤੀਆਂ ਗਈਆਂ ਸਨ| ਇਸੇ ਤਰ੍ਹਾਂ, ਸ਼੍ਰੀਨਗਰ,-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਖਰਾਬ ਮੌਸਮ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ| ਜਿਸ ਨਾਲ ਇਹ ਘਾਟੀ ਦੇਸ਼ ਦੇ ਬਾਕੀ ਹਿੱਸਿਆਂ ਤੋਂ ਪੂਰੀ ਤਰ੍ਹਾਂ ਕੱਟੀ ਗਈ ਹੈ| ਕਸ਼ਮੀਰ ਯੂਨੀਵਰਸਿਟੀ ਨੇ ਕੱਲ੍ਹ ਅਤੇ ਪਰਸੋਂ ਹੋਣ ਵਾਲੇ ਸਾਰੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਟਾਲ ਦਿੱਤਾ ਹੈ|

Leave a Reply

Your email address will not be published. Required fields are marked *