ਬਰਸਾਤ ਨੇ ਰੋਕ ਦਿੱਤੀਆਂ ਸਿਆਸੀ ਸਰਗਰਮੀਆਂ

ਐਸ. ਏ. ਐਸ. ਨਗਰ 26, ਜਨਵਰੀ (ਸ.ਬ.) ਪੂਰੇ ਪੰਜਾਬ ਵਿਚ ਹੀ ਅੱਜ ਸਾਰਾ ਦਿਨ ਪਈ ਭਰਵੀਂ ਬਰਸਾਤ ਕਾਰਨ ਸਿਆਸੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ| ਅੱਜ ਸਵੇਰ ਸਮੇਂ ਪੈ ਰਹੀ ਬਰਸਾਤ ਵਿਚ ਇਕ ਦੋ ਉਮੀਦਵਾਰਾਂ ਦੇ ਆਟੋ ਜਰੂਰ ਇਕਾ ਦੁਕਾ ਨਜ਼ਰ ਆਏ ਜੋ ਕਿ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੇ ਸਨ ਪਰ ਦੁਪਹਿਰ ਤੱਕ ਇਹ ਆਟੋ ਵੀ ਗਾਇਬ ਹੋ ਗਏ|
ਅੱਜ ਪੰਜਾਬ ਵਿੱਚ ਵੱਖ ਥਾਵਾਂ ਉਪਰ ਵੱਖ -ਵੱਖ  ਉਮੀਦਵਾਰਾਂ ਵਲੋਂ ਵੱਡੀਆਂ ਰੈਲੀਆਂ ਕੀਤੀਆਂ ਜਾਣੀਆਂ ਸਨ ਪਰ ਬਰਸਾਤ ਕਾਰਨ ਕਈ ਰੈਲੀਆਂ ਨੂੰ ਤਾਂ ਮੁਲਤਵੀ ਕਰਨਾ ਪਿਆ, ਵੱਖ ਵੱਖ ਥਾਵਾਂ ਉਪਰ ਜੇ ਇੱਕਾ ਦੁੱਕਾ ਰੈਲੀਆਂ ਹੋਈਆਂ ਵੀ ਤਾਂ ਉਹ ਬਹੁਤ ਛੇਤੀ ਖਤਮ ਹੋ ਗਈਆਂ ਅਤੇ ਰੈਲੀ ਵਿੱਚ ਨਾਂਮਾਤਰ ਵਿਅਕਤੀ ਹੀ ਪਹੁੰਚੇ|
ਬੀਤੀ ਰਾਤ ਤੋਂ ਹੀ ਪੈ ਰਹੀ ਭਰਵੀਂ ਬਰਸਾਤ ਨੇ ਪੰਜਾਬ ਵਿੱਚ ਸਾਰਾ ਦਿਨ ਹੀ ਚੋਣ ਸਰਗਰਮੀਆਂ ਠੱਪ ਕਰਕੇ ਰੱਖ ਦਿੱਤੀਆਂ, ਇਸ ਤੋਂ ਇਲਾਵਾ ਪਾਰਟੀਆਂ ਦੇ ਸਮਰਥਕ ਵੀ ਘਰਾਂ ਵਿੱਚ ਹੀ ਦੁਬਕੇ ਰਹੇ|

Leave a Reply

Your email address will not be published. Required fields are marked *