ਬਰਾਕ ਓਬਾਮਾ ਹਨ ਅਮਰੀਕੀਆਂ ਵਿਚਕਾਰ ਸਭ ਤੋਂ ਲੋਕਪ੍ਰਿਅ ਵਿਅਕਤੀ : ਸਰਵੇਖਣ

ਵਾਸ਼ਿੰਗਟਨ, 28 ਦਸੰਬਰ (ਸ.ਬ.) ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਵਿਚ ਸਭ ਤੋਂ ਪ੍ਰਸ਼ੰਸਕ ਵਿਅਕਤੀ ਹਨ, ਜਦੋਂ ਕਿ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ਦੇਸ਼ ਦੀ ਸਭ ਤੋਂ ਜ਼ਿਆਦਾ ਪ੍ਰਸ਼ੰਸਕ ਮਹਿਲਾ ਹੈ| ਗੈਲਪ ਨੇ ਅੱਜ ਪ੍ਰਕਾਸ਼ਿਤ ਆਪਣੇ ਨਵੇਂ ਸਰਵੇਖਣ ਦੇ ਆਧਾਰ ਤੇ ਇਹ ਗੱਲ ਕਹੀ ਹੈ| ਗੈਲਪ ਦੇ ਸਲਾਨਾ ਸਰਵੇਖਣ ਵਿਚ ਓਬਾਮਾ ਲਗਾਤਾਰ 10ਵੀਂ ਵਾਰ ਸਿਖਰ ਤੇ ਰਹੇ ਹਨ, ਜਦੋਂਕਿ ਹਿਲੇਰੀ ਲਗਾਤਾਰ 16ਵੇਂ ਸਾਲ ਸਭ ਤੋਂ ਜ਼ਿਆਦਾ ਪ੍ਰਸ਼ੰਸਕ ਮਹਿਲਾ ਚੁਣੀ ਗਈ ਹੈ|
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਨੂੰ ਡੋਨਾਲਡ ਟਰੰਪ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ| ਸਰਵੇਖਣ ਵਿਚ ਵੋਟ ਦੇਣ ਵਾਲੇ 17 ਪ੍ਰਤੀਸ਼ਤ ਅਮਰੀਕੀਆਂ ਦਾ ਮੰਨਣਾ ਹੈ ਕਿ ਉਹ ਓਬਾਮਾ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ| ਪਿਛਲੇ ਸਾਲ ਓਬਾਮਾ ਨੂੰ 22 ਪ੍ਰਤੀਸ਼ਤ ਵੋਟ ਮਿਲੇ ਸਨ ਅਤੇ ਟਰੰਪ 14 ਪ੍ਰਤੀਸ਼ਤ ਵੋਟ ਨਾਲ ਦੂਜੇ ਨੰਬਰ ਤੇ ਰਹੇ| ਜਦੋਂ ਕਿ ਪੋਪ ਫ੍ਰਾਂਸਿਸ ਨੂੰ ਤੀਜਾ ਸਥਾਨ ਮਿਲਿਆ ਹੈ| ਵੋਟ ਕਰਨ ਵਾਲਿਆਂ ਵਿਚੋਂ 9 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਹਿਲੇਰੀ ਸਭ ਤੋਂ ਪ੍ਰਸ਼ੰਸਕ ਮਹਿਲਾ ਹੈ| ਜਦੋਂ ਕਿ ਦੇਸ਼ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ 7 ਪ੍ਰਤੀਸ਼ਤ ਦੇ ਨਾਲ ਦੂਜੇ ਅਤੇ 4 ਫੀਸਦੀ ਵੋਟਾਂ ਨਾਲ ਓਪਰਾ ਵਿਨਫਰੇ ਤੀਜੇ ਸਥਾਨ ਤੇ ਹਨ|

Leave a Reply

Your email address will not be published. Required fields are marked *