ਬਰੀਅਰ ਹਿੱਲ ਪਾਰਕਿੰਗ ਲਾਟ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ

ਟੋਰਾਂਟੋ, 22 ਅਪ੍ਰੈਲ (ਸ.ਬ.) ਟੋਰਾਂਟੋ ਦੇ ਬਰੀਅਰ ਹਿੱਲ ਵਿੱਚ ਬੀਤੀ ਰਾਤ ਹੋਈ ਘਾਤਕ ਗੋਲੀਬਾਰੀ ਦੌਰਾਨ 33 ਸਾਲਾ ਇਕ ਵਿਅਕਤੀ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ| ਗੋਲੀਬਾਰੀ ਰਾਤ 9 ਵਜੇ ਤੋਂ ਬਾਅਦ ਐਗਲਿਨਟਨ ਅਵੈਨਿਊ ਵੈਸਟ ਦੇ  ਨੇੜੇ ਡਫਰਿਨ ਸਟਰੀਟ ਅਤੇ ਬੋਵੀ ਅਵੈਨਿਊ ਦੇ ਪਾਰਕਿੰਗ ਲਾਟ ਵਿੱਚ ਹੋਈ| ਪੈਰਾਮਿਡਿਕਸ ਨੇ ਮੌਕੇ ਤੇ ਪਹੁੰਚ ਕੇ ਪੀੜਤ ਨੂੰ ਗੋਲੀਆਂ ਲੱਗੇ ਹੋਣ ਦੀ ਹਾਲਤ ਵਿੱਚ ਤੜਫਦੇ ਹੋਏ ਦੇਖਿਆ| ਐਂਮਰਜੈਂਸੀ ਟੀਮ ਦੇ ਪਹੁੰਚਣ ਤੱਕ ਪੀੜਤ ਵਿਅਕਤੀ ਕਾਰ ਦੇ ਨੇੜੇ  ਬੇਹੋਸ਼ੀ ਦੀ ਹਾਲਤ ਵਿੱਚ ਡਿੱਗਿਆ ਪਿਆ ਸੀ| ਪੈਰਾਮਿਡਿਕਸ ਨੇ ਮੌਕੇ ਤੇ ਪੀੜਤ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਬਾਅਦ ਵਿੱਚ ਉਸ ਨੂੰ ਗੰਭੀਰ ਸੱਟਾਂ ਕਾਰਨ ਬਚਾਇਆ ਨਾ ਜਾ ਸਕਿਆ| ਜਾਂਚਕਰਤਾਵਾਂ ਅਨੁਸਾਰ ਸ਼ੂਟਿੰਗ ਨੇ ਲੋਕਾਂ ਵਿੱਚ ਭਾਜੜ ਪਾ ਦਿੱਤੀ ਅਤੇ ਲੋਕ ਉੱਥੋਂ ਭੱਜ ਨਿਕਲੇ ਤਾਂਕਿ ਆਪਣੀ ਜਾਨ ਬਚਾ ਸਕਣ| ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਗ੍ਰਿਫ਼ਤਾਰੀ ਦੀ ਕੋਈ ਖ਼ਬਰ ਨਹੀਂ ਆਈ ਹੈ| ਗੋਲੀਬਾਰੀ ਦੀ ਜਾਂਚ ਲਈ ਹੱਤਿਆ ਮਾਮਲਿਆਂ ਸੰਬੰਧੀ ਇਕਾਈ ਨੂੰ ਬੁਲਾਇਆ ਗਿਆ ਹੈ|

Leave a Reply

Your email address will not be published. Required fields are marked *