ਬਰੈਂਪਟਨ ਵਿੱਚੋਂ ਮਿਲੀ ਲਾਸ਼ ਦੀ ਪਛਾਣ ਪੰਜਾਬੀ ਵਿਅਕਤੀ ਵਜੋਂ ਹੋਈ

ਬਰੈਂਪਟਨ, 19 ਜਨਵਰੀ (ਸ.ਬ.) ਬੀਤੇ ਸਾਲ ਨਵੰਬਰ ਵਿਚ ਬਰੈਂਪਟਨ ਗ੍ਰੀਨਬੈਲਟ ਤੋਂ ਮਿਲੀ ਲਾਸ਼ ਦੀ ਪਛਾਣ ਪੰਜਾਬੀ ਵਿਅਕਤੀ ਦੀ ਲਾਸ਼ ਵਜੋਂ ਹੋਈ ਹੈ| ਡੀ.ਐਨ.ਏ. ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਇਹ ਲਾਸ਼ ਪੰਜਾਬੀ ਬਜ਼ੁਰਗ ਸ਼ਮਸ਼ੇਰ ਵਿਰਕ ਦੀ ਹੈ| 10 ਨਵੰਬਰ ਨੂੰ ਪੁਲੀਸ ਨੂੰ ਰੇਅ ਲਾਅਸਨ ਬੋਲੀਵੀਅਰਡ ਅਤੇ ਮੈਕਲੌਗਲਿਨ ਰੋਡ ਤੋਂ ਇਕ ਲਾਸ਼ ਮਿਲੀ ਸੀ, ਪਰ ਦੋ ਮਹੀਨਿਆਂ ਬਾਅਦ ਜਾ ਕੇ ਉਸ ਦੀ ਪਛਾਣ 69 ਸਾਲਾ ਵਿਰਕ ਦੀ ਲਾਸ਼ ਵਜੋਂ ਹੋ ਸਕੀ|  ਇਹ ਥਾਂ ਵਿਰਕ ਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ| ਪੁਲੀਸ ਨੂੰ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੇ ਅਪਰਾਧਕ ਕਾਰਵਾਈ ਦਾ ਸ਼ੱਕ ਨਹੀਂ ਹੈ|
ਲਾਸ਼ ਦੀ ਪਛਾਣ ਤੋਂ ਬਾਅਦ ਵਿਰਕ ਦੇ ਭਤੀਜੇ ਅੰਮ੍ਰਿਤ ਗਿੱਲ ਨੇ ਕਿਹਾ ਕਿ ਇਹ ਰੋਡ ਬੇਹੱਦ ਖਤਰਨਾਕ ਹੈ| ਉਸ ਨੇ ਕਿਹਾ ਕਿ ਇਸ    ਸਮੇਂ ਦੌਰਾਨ ਵਿਰਕ ਦੀ ਪਤਨੀ, ਬੇਟੇ ਅਤੇ ਪੋਤੇ-ਪੋਤੀਆਂ ਨੇ ਨਰਕ ਵਰਗਾ ਜੀਵਨ ਬਤੀਤ ਕੀਤਾ| ਉਹ ਵਿਰਕ ਦੀ ਤਲਾਸ਼ ਵਿੱਚ ਦਿਨ-ਰਾਤ ਇਕ ਕਰ ਰਹੇ ਸਨ| ਹੁਣ ਲਾਸ਼ ਮਿਲਣ ਤੋਂ ਬਾਅਦ 28 ਜਨਵਰੀ ਨੂੰ 30 ਬਰਾਮਵਿਨ ਕਰੀਮੇਸ਼ਨ ਸੈਂਟਰ ਵਿਖੇ ਵਿਰਕ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਅਤੇ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਅੰਤਮ ਅਰਦਾਸ ਕੀਤੀ ਜਾਵੇਗੀ|
ਅੰਮ੍ਰਿਤ ਗਿੱਲ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਅੱਗੇ ਜਾਂਚ ਕਰੇਗੀ ਕਿਉਂਕਿ ਪਰਿਵਾਰ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਵਿਰਕ ਨਾਲ ਕੀ ਹੋਇਆ ਸੀ| ਅੰਮ੍ਰਿਤ ਨੇ ਕਿਹਾ ਕਿ ਉਸ ਦੇ ਚਾਚਾ ਵਿਰਕ ਕਿਵੇਂ ਲਾਪਤਾ ਹੋਇਆ ਅਤੇ ਉਸ ਨਾਲ ਕੀ ਵਾਪਰਿਆ, ਉਹ ਅਜੇ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭ ਰਹੇ ਹਨ| ਵਿਰਕ ਦੀ ਤਲਾਸ਼ ਲਈ ਪਰਿਵਾਰ ਵਾਲਿਆਂ ਨੇ 10000 ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ| ਇਨਾਮ ਦੇ ਐਲਾਨ ਤੋਂ ਪਹਿਲਾਂ ਵੀ ਸਥਾਨਕ ਭਾਈਚਾਰਕ ਜਥੇਬੰਦੀਆਂ ਵਿਰਕ ਦੀ ਤਲਾਸ਼ ਦੇ ਕੰਮ ਵਿੱਚ ਲੱਗੀਆਂ ਹੋਈਆਂ ਸਨ|

Leave a Reply

Your email address will not be published. Required fields are marked *