ਬਰਫ਼ੀਲੇ ਤੂਫਾਨ ਕਾਰਨ ਪੰਜ ਕੌਮਾਂਤਰੀ ਪਰਵਤਾਰੋਹੀਆਂ ਸਮੇਤ 9 ਦੀ ਮੌਤ

ਕਠਮੰਡੂ, 13 ਅਕਤੂਬਰ (ਸ.ਬ.) ਨੇਪਾਲ ਦੀ ‘ਮਾਊਂਟ ਗੁਰਜਾ’ ਪਹਾੜ ਦੀ ਚੋਟੀ ਸਰ ਕਰਨ ਗਏ ਸੈਲਾਨੀਆਂ ਵਿੱਚੋਂ ਬਰਫ ਹੇਠਾਂ ਦਬਣ ਕਰਕੇ 9 ਸੈਲਾਨੀਆਂ ਦੀ ਮੌਤ ਹੋ ਗਈ ਇਨ੍ਹਾਂ ਵਿੱਚੋਂ 5 ਸੈਲਾਨੀ ਦੱਖਣ ਕੋਰੀਆ ਤੋਂ ਸਨ| ਬਰਫੀਲੇ ਤੂਫ਼ਾਨ ਕਾਰਨ ਉਨ੍ਹਾਂ ਦਾ ਕੈਂਪ ਵੀ ਤਬਾਹ ਹੋ ਗਿਆ| ਅੱਜ ਸਵੇਰੇ ਇੱਕ ਬਚਾਅ ਹੈਲੀਕਾਪਟਰ ਘਟਨਾ ਸਥਾਨ ਵੱਲ ਭੇਜਿਆ ਗਿਆ ਹੈ| ਮਾਰੇ ਗਏ ਸੈਲਾਨੀਆਂ ਦੀ ਪਛਾਣ ਕੀਤੀ ਜਾ ਰਹੀ ਹੈ| 7,193 ਮੀਟਰ ਦੀ ਉਚਾਈ ਵਾਲਾ ਪਹਾੜ ‘ਮਾਊਂਟ ਗੁਰਜਾ’ ਪੱਛਮੀ ਨੇਪਾਲ ਵਿੱਚ ਸਥਿਤ ਹੈ| ਟ੍ਰੈਕਿੰਗ ਕੈਂਪ ਨੇਪਾਲ ਦੇ ਮੈਨੇਜਿੰਗ ਡਾਇਰੈਕਟਰ ਵਾਂਗਚੂ ਸ਼ੇਰਪਾ ਨੇ ਦੱਸਿਆ ਕਿ ਖਤਰਨਾਕ ਬਰਫੀਲੇ ਤੂਫਾਨ ਕਾਰਨ ਸ਼ੁੱਕਰਵਾਰ ਦੀ ਸ਼ਾਮ ਨੂੰ ਪੱਛਮੀ ਨੇਪਾਲ ਦੇ ਧੌਲਗਰੀ ਪਹਾੜੀ ਦੇ ਦੱਖਣ ਵੱਲ 3,500 ਮੀਟਰ ਦੀ ਉਚਾਈ ਤੇ ਉਨ੍ਹਾਂ ਦਾ ਬੇਸ ਕੈਂਪ ਬਰਫ ਹੇਠਾਂ ਦੱਬ ਗਿਆ| ਟੀਮ ਲੀਡਰ ਕਿਮ ਚਾਂਗ-ਹੋ ਸਣੇ ਦੱਖਣ ਕੋਰੀਆ ਦੇ 5 ਸੈਲਾਨੀ ਤੇ ਉਨ੍ਹਾਂ ਦੇ ਹੋਰ ਨੇਪਾਲੀ ਸਾਥੀ ਇਸ ਘਟਨਾ ਵਿੱਚ ਮਾਰੇ ਗਏ|
ਇਹ ਸਾਰੇ 7 ਅਕਤੂਬਰ ਨੂੰ ਗੁਰਜਾ ਪਿੰਡ ਤੋਂ ਪਹਾੜ ਸਰ ਕਰਨ ਲਈ ਗਏ ਸਨ| ਜਦੋਂ ਇਹ ਉਚਾਈ ਵੱਲ ਜਾਣ ਲਈ ਸਾਫ ਮੌਸਮ ਦੀ ਉਡੀਕ ਕਰ ਰਹੇ ਸਨ ਤਾਂ ਅਚਾਨਕ ਬਰਫ਼ ਦਾ ਤੁਫਾਨ ਆਇਆ ਤੇ ਲੈਂਡਸਲਾਈਡ ਕਾਰਨ 9 ਸੈਲਾਨੀਆਂ ਸਮੇਤ ਪੂਰਾ ਬੇਸ ਕੈਂਪ ਬਰਫ ਹੇਠਾਂ ਦਫਨ ਹੋ ਗਿਆ|

Leave a Reply

Your email address will not be published. Required fields are marked *