ਬਲਂੌਗੀ ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਬਲਂੌਗੀ ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਕੀਤੇ ਗਏ ਕਈ ਸਕੂਟਰ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ|
ਅੱਜ ਬਲੌਂਗੀ ਥਾਣੇ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੁਲੀਸ ਸਬ ਡਵੀਜਨ ਖਰੜ ਦੇ ਡੀ ਐਸ ਪੀ ਸ੍ਰੀ ਦੀਪ ਕਮਲ ਨੇ ਦਸਿਆ ਕਿ ਇਸ ਸੰਬੰਧੀ ਪੁਲੀਸ ਨੂੰ ਮੁਖਬਰ ਵਲੋਂ ਸੂਚਨਾ ਦਿੱਤੀ ਗਈ ਸੀ ਕਿ ਸੋਹਾਣਾ ਵਿਖੇ ਕੱਚੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਗਜਰਾਜ ਸਿੰਘ, ਨਿਤੇਸ਼ ਕੁਮਾਰ, ਸਲਮਾਨ ਖਾਨ ਅਤੇ ਰਾਜੂ ਨਾਮ ਦੇ ਵਿਅਕਤੀ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਦੇ ਹਨ ਅਤੇ ਉਹਨਾਂ ਦੇ ਵਾਹਨਾਂ ਨੂੰ ਚੋਰੀ ਕਰਕੇ ਅੱਗੇ ਵੇਚ ਦਿੰਦੇ ਹਨ| ਉਹਨਾਂ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਬਲਂੌਂਗੀ ਥਾਣੇ ਦੇ ਏ ਐਸ ਆਈ ਦਿਲਬਾਗ ਸਿੰਘ ਨੇ ਰਾਏਪੁਰ ਟੀ ਪੁਆਂਇੰਟ ਤੇ ਨਾਕੇਬੰਦੀ ਕਰਕੇ ਸਲਮਾਨ ਖਾਨ ਅਤੇ ਨਿਤੇਸ਼ ਕੁਮਾਰ ਨੂੰ ਕਾਬੂ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਮੋਟਰਸਾਈਕਲ ਨੰਬਰ ਸੀ ਐਚ 03 ਐਕਸ 3756 ਪਲਸਰ ਅਤੇ ਮੋਟਰਸਾਈਕਲ ਨੰਬਰ ਪੀ ਬੀ 65 ਏ ਐਲ 5680 ਸਜੂਕੀ ਬਰਾਮਦ ਕੀਤੇ ਸਨ| ਉਸ ਤੋਂ ਬਾਅਦ 20 ਅਪ੍ਰੈਲ ਨੂੰਪੁਲੀਸ ਵਲੋਂ ਗਜਰਾਜ ਸਿੰਘ ਅਤੇ ਰਾਜੂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਨੰਬਰ ਸੀ ਐਚ 01 ਏ ਵੀ 8401 ਅਤੇ ਐਕਟਿਵਾ ਨੰਬਰ ਪੀ ਬੀ 65 ਬੀ 6510 ਬਰਾਮਦ ਕੀਤੇ ਗਏ|
ਉਹਨਾਂ ਦਸਿਆ ਕਿ ਗਜਰਾਜ ਦੇ ਖਿਲਾਫ ਥਾਣਾ ਸੋਹਾਣਾ ਵਿਚ ਲੜਾਈ ਅਤੇ ਚੋਰੀ ਦੇ ਮੁਕਦਮੇ ਦਰਜ ਹਨ ਅਤੇ ਰਾਜੂ ਖਿਲਾਫ ਪਹਿਲਾਂ ਵੀ ਇਕ ਮੁਕਦਮਾ ਪਾਣੀਪਤ ਹਰਿਆਣਾ ਵਿਚ ਰਜਿਸਟਰ ਹੈ, ਜਿਸ ਵਿੱਚ ਉਹ ਜਮਾਨਤ ਉੱਪਰ ਹੈ|
ਉਹਨਾਂ ਦੱਸਿਆ ਕਿ ਪੁਲੀਸ ਵਲੋਂ 21 ਅਪ੍ਰੈਲ ਨੂੰ ਵਿਜੈ ਕੁਮਾਰ ਵਾਸੀ ਕੁਰਾਲੀ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਉਸਤੋਂ ਬਾਅਦ ਗਜਰਾਜ, ਰਾਜੂ ਅਤੇ ਵਿਜੈ ਕੁਮਾਰ ਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਨੰਬਰ ਐਚ ਪੀ 12 ਈ 5830 ਪਲਸਰ ਅਤੇ ਮਾਰੂਤੀ ਕਾਰ ਨੰਬਰ ਐਚ ਆਰ 01 ਐਮ 0061 ਰੰਗ ਚਿੱਟਾ ਅਤੇ ਮੋਟਰਸਾਈਕਲ ਨੰਬਰ ਪੀ ਬੀ 08 ਏ ਐਨ 5429 ਅਤੇ ਬਿਨਾਂ ਨੰਬਰ ਪਲੇਟ ਵਾਲਾ ਐਕਟਿਵਾ ਬਰਾਮਦ ਕੀਤੇ ਗਏ ਹਨ|
ਡੀ ਐਸ ਪੀ ਨੇ ਦੱਸਿਆ ਕਿ ਅੱਜ (22 ਅਪ੍ਰੈਲ ਨੂੰ) ਮੁਲਜਮ ਵਿਜੈ ਦੀ ਨਿਸ਼ਾਨਦੇਹੀ ਤੇ ਪੁਲੀਸ ਵਲੋਂ ਇੱਕ ਹੋਰ ਮੋਟਰਸਾਈਕਲ ਨੰਬਰ ਐੇਚ ਆਰ 01ਬੀ 8850 ਬਰਾਮਦ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਇਹਨਾਂ ਸਾਰੇ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਣਯੋਗ ਜੱਜ ਵਲੋਂ ਸਲਮਾਨ ਖਾਨ ਅਤੇ ਗਜਰਾਜ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਜਦੋਂਕਿ ਬਾਕੀ ਦੇ ਤਿੰਨ ਮੁਲਜਮਾਂ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਤ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਉਕਤ ਵਿਅਕਤੀਆਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ਤੇ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ|

Leave a Reply

Your email address will not be published. Required fields are marked *