ਬਲਕਾਰ ਸਿੰਘ ਹੌਲਦਾਰ ਨੂੰ ਏ.ਐਸ.ਆਈ ਬਣਾਇਆ

ਐਸ.ਏ.ਐਸ.ਨਗਰ, 29 ਨਵੰਬਰ (ਸ.ਬ.) ਚਪੱੜਚਿੜੀ ਤੋਂ ਲਾਂਡਰਾਂ ਸਨੇਟਾ ਤੱਕ ਦੀ ਮੁੱਖ ਸੜ੍ਹਕ ਤੇ ਪੰਜਾਬ ਪੁਲੀਸ ਦੀ ਹਾਈਵੇ ਪੈਟਰੋਲਿੰਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹੌਲਦਾਰ ਬਲਕਾਰ ਸਿੰਘ ਨੂੰ ਤਰੱਕੀ ਦੇ ਕੇ ਏ.ਐਸ.ਆਈ. ਬਣਾਇਆ ਗਿਆ ਹੈ| ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਬਲਕਾਰ ਸਿੰਘ ਨੂੰ ਤਰੱਕੀ ਦਾ ਸਟਾਰ ਲਗਾਉਣ ਉਪਰੰਤ ਮੁਬਾਰਕਬਾਦ ਦਿੰਦਿਆਂ ਅੱਗੇ ਲਈ ਵੀ ਆਪਣੀ ਡਿਊਟੀ ਵੀ ਸਮਰਪਿਤ ਭਾਵਨਾ ਅਤੇ ਪੂਰੀ ਤਨਦੇਹੀ ਨਾਲ ਕਰਨ ਲਈ ਆਖਿਆ| ਸ੍ਰ ਬਲਕਾਰ ਸਿੰਘ 23 ਜੂਨ 1982 ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸ਼ਨ ਅਤੇ 1 ਜਨਵਰੀ, 2013 ਨੂੰ ਹੌਲਦਾਰ ਬਣੇ ਅਤੇ ਹੁਣ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਰੱਕੀ ਦੇ ਕੇ ਏ.ਐਸ.ਆਈ. ਬਣਾਇਆ ਗਿਆ ਹੈ| ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਦੇ ਰੀਡਰ ਸਬ ਇੰਸਪੈਕਟਰ ਦਲਜ਼ੀਤ ਸਿੰਘ ਅਤੇ ਸਟੈਨੋ ਸੋਰਨ ਸਿੰਘ ਵੀ ਮੋਜੂਦ ਸ਼ਨ|

Leave a Reply

Your email address will not be published. Required fields are marked *